ਨਗਰ ਪੰਚਾਇਤ ਭਾਦਸੋਂ ਵਿਖੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਹੋਈ ਚੋਣ
ਭਾਦਸੋਂ, 10 ਫਰਵਰੀ (ਜਗਜੀਤ ਸਿੰਘ ਕੈਂਥ) : ਅੱਜ ਨਗਰ ਪੰਚਾਇਤ ਭਾਦਸੋਂ ਵਿਖੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ । ਪਟਿਆਲਾ ਦੇ ਏ.ਡੀ.ਸੀ. ਇਸ਼ਮਤ ਵਿਜੈ ਸਿੰਘ ਵਾਧੂ ਚਾਰਜ ਐਸ.ਡੀ.ਐਮ ਨਾਭਾ ਕਨਵੀਨਰ ਅਤੇ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਬੂਟਾ ਸਿੰਘ ਦੀ ਅਗਵਾਈ ਵਿਚ ਨਗਰ ਪੰਚਾਇਤ ਦਫਤਰ ਵਿਖੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ ।ਇਸ ਚੋਣ ਪ੍ਰਕਿਰਿਆ ਦੌਰਾਨ 11 ਨੰਬਰ ਵਾਰਡ ਦੇ ਕੌਂਸਲਰ ਸਤਨਾਮ ਸਿੰਘ ਦੁਆਰਾ 9 ਨੰਬਰ ਵਾਰਡ ਦੇ ਕੌਂਸਲਰ ਨਿਰਮਲਾ ਸੂਦ ਨੂੰ ਸੀਨੀਅਰ ਮੀਤ ਪ੍ਰਧਾਨਗੀ ਲਈ ਤਜਵੀਜ਼ ਕੀਤਾ ਗਿਆ ਜਿਸ ਵਿਚ 3 ਨੰਬਰ ਵਾਰਡ ਦੇ ਗੁਰਜੋਗਾ ਸਿੰਘ ਨੇ ਤਾਇਦ ਕੀਤਾ ਗਿਆ । ਨਿਰਮਲਾ ਸੂਦ ਨੂੰ 10 ਕੌਂਸਲਰਾਂ ਦੁਆਰਾ ਸਰਬਸੰਮਤੀ ਦਿੱਤੀ ਗਈ । ਇਸ ਤਰ੍ਹਾਂ ਨਿਰਮਲਾ ਸੂਦ ਪਤਨੀ ਲੋਕਪਾਲ ਸੂਦ ਨੂੰ ਨਗਰ ਪੰਚਾਇਤ ਭਾਦਸੋਂ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ । ਇਸੇ ਤਰ੍ਹਾਂ ਨਗਰ ਪੰਚਾਇਤ ਦੇ ਮੀਤ ਪ੍ਰਧਾਨਗੀ ਦੇ ਅਹੁਦੇ ਲਈ ਵਾਰਡ ਨੰਬਰ 5 ਤੋਂ ਕੌਂਸਲਰ ਸਤਵਿੰਦਰ ਕੌਰ ਖੱਟੜਾ ਪਤਨੀ ਯਾਦਵਿੰਦਰ ਸਿੰਘ ਲਾਡੀ ਖੱਟੜਾ ਦੀ ਕੌਂਸਲਰ ਪ੍ਰੇਮ ਲਾਲਕਾ ਵਾਰਡ ਨੰਬਰ 5 ਨੇ ਤਜਵੀਜ਼ ਕੀਤੀ ਗਈ ਜਦਕਿ ਵਾਰਡ ਨੰਬਰ 4 ਦੇ ਬਲਜਿੰਦਰ ਕੌਰ ਕੌਂਸਲਰ ਨੇ ਤਾਇਦ ਕੀਤਾ । ਸਤਵਿੰਦਰ ਕੌਰ ਨੂੰ 7 ਕੌਂਸਲਰਾਂ ਦੁਆਰਾ ਸਹਿਮਤੀ ਜਤਾ ਕੇ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਨਿਰਮਲਾ ਸੂਦ ਅਤੇ ਮੀਤ ਪ੍ਰਧਾਨ ਸਤਵਿੰਦਰ ਕੌਰ ਖੱਟੜਾ ਨੇ ਕਿਹਾ ਕਿ ਜੋ ਡਿਊਟੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਵਿਧਾਇਕ ਦੇਵ ਮਾਨ ਦੇ ਭਰਾ ਕਪਿਲ ਮਾਨ ਨਾਭਾ, ਪ੍ਰਧਾਨ ਮਧੂ ਬਾਲਾ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੈਂਕੀ ਸਿੰਗਲਾ, ਸੰਜੀਵ ਸੂਦ, ਸਤਨਾਮ ਸਿੰਘ ਖਾਲਸਾ, ਯਾਦਵਿੰਦਰ ਸਿੰਘ ਲਾਡੀ ਖੱਟੜਾ, ਅਮਰਜੀਤ ਸਿੰਘ ਕੋਂਸਲਰ, ਰਮੇਸ਼ ਗੁਪਤਾ ਸ਼ਹਿਰੀ ਪ੍ਰਧਾਨ ਨੇ ਵੀ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ।