ਅਮਲੋਹ, (ਅਜੇ ਕੁਮਾਰ): ਗਊ ਸੇਵਾ ਸੰਮਤੀ ਅਮਲੋਹ ਦੀ ਇਕ ਅਹਿਮ ਮੀਟਿੰਗ ਵਿਚ 8 ਅਤੇ 9 ਫ਼ਰਵਰੀ ਨੂੰ ਸ੍ਰੀ ਰਾਮ ਲੀਲਾ ਭਵਨ, ਬੁੱਗਾ ਅੱਡਾ ਅਮਲੋਹ ਵਿਚ ਹੋ ਰਹੀ ਗਊ ਸ਼੍ਰੀ ਰਾਮ ਕਥਾ ਦੀਆਂ ਤਿਆਰੀਆਂ ਸਬੰਧੀ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਪਰਸਤ ਪ੍ਰੇਮ ਚੰਦ ਸ਼ਰਮਾ, ਜਨਰਲ ਸਕੱਤਰ ਰਜੇਸ਼ ਕੁਮਾਰ, ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ ਅਤੇ ਨਾਹਰ ਸਿੰਘ ਰੰਗੀਲਾ ਆਦਿ ਨੇ ਸਮੂਲੀਅਤ ਕੀਤੀ। ਸ੍ਰੀ ਸੂਦ ਨੇ ਦਸਿਆ ਕਿ ਗਊ ਸ਼੍ਰੀ ਰਾਮ ਕਥਾ ਦੌਰਾਨ ਪੰਜਾਬ ਦੇ ਗਊ ਸੇਵਾ ਪ੍ਰਮੁੱਖ ਅਤੇ ਕਥਾ ਵਾਚਕ ਸ੍ਰੀ ਚੰਦਰਕਾਂਤ ਜੀ ਮਹਾਰਾਜ ਆਪਣੇ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਸ਼ਹਿਰ ਅਤੇ ਇਲਾਕੇ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਅਤੇ ਇਲਾਕਾ ਨਿਵਾਸੀਆਂ ਨੂੰ ਸਾਮ 3 ਵਜੇ ਤੋਂ 6 ਵਜੇ ਤੱਕ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦਸਿਆ ਕਿ ਪਹਿਲੇ ਦਿਨ ਜਿਥੇ ਚਾਹ ਬਰੈਡ ਪਕੌੜਿਆਂ ਦਾ ਲੰਗਰ ਹੋਵੇਗਾ ਉਥੇ ਦੂਸਰੇ ਦਿਨ ਰੋਟੀ, ਦਾਲ, ਸਬਜੀ, ਹਲਵੇ ਆਦਿ ਦਾ ਅਤੁੱਟ ਭੰਡਾਰਾ ਹੋਵੇਗਾ। ਉਨ੍ਹਾਂ ਦਸਿਆ ਕਿ ਪ੍ਰੋਗਰਾਮ ਸਬੰਧੀ ਇਕ ਮੀਟਿੰਗ 19 ਜਨਵਰੀ ਨੂੰ ਦੁਪਹਿਰ 11 ਵਜੇ ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਵਿਚ ਹੋਵੇਗੀ। ਉਥੇ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਕਾਰਕੁੰਨਾਂ ਨੂੰ ਸਮੇਂ ਸਿਰ ਪਹੁੰਚਣ ਅਤੇ ਆਪਣੇ ਕੀਮਤੀ ਸੁਝਾਅ ਦੇਣ ਦੀ ਅਪੀਲ ਕੀਤੀ।
ਫ਼ੋਟੋ ਕੈਪਸਨ: ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਰਜੇਸ ਕੁਮਾਰ, ਸਿਵ ਕੁਮਾਰ ਗਰਗ ਅਤੇ ਹੋਰ ਜਾਣਕਾਰੀ ਦਿੰਦੇ ਹੋਏ।