
ਸ਼ੁਕਲਾ ਹਸਪਤਾਲ ‘ਤੇ ਵੈਦ ਡਾ. ਗੁੰਨਜਨ ਮਿਸ਼ਰਾ ਨੇ ਕੀਤਾ ਮਰੀਜ਼ਾਂ ਦਾ ਚੈਕਅੱਪ
ਅਮਲੋਹ,(ਅਜੇ ਕੁਮਾਰ)
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ, ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚੇ ਦੀ ਕੌਮੀ ਕਾਰਜਕਾਰਨੀ ਦੇ ਮੈਬਰ ਐਡਵੋਕੇਟ ਸੁਖਵਿੰਦਰ ਸਿੰਘ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਅਤੇ ਰਿਟ. ਸੀਡੀਪੀਓ ਮੰਜੂ ਸੂਦ ਨੇ ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ ਦੇ ਨਾਭਾ ਰੋਡ ਅਮਲੋਹ ਸਥਿੱਤ ਸ਼ੁਕਲਾ ਹਸਪਤਾਲ ਵਿਚ ਲਗਾਏ ਮੈਡੀਕਲ ਕੈਪ ਦੌਰਾਨ ਡਾ. ਸੁਕਲਾ ਅਤੇ ਇਨ੍ਹਾਂ ਦੀ ਪਤਨੀ ਰਿਟ. ਮੈਡੀਕਲ ਅਫ਼ਸਰ ਡਾ. ਸਸ਼ੀ ਬਾਲਾ ਵਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕਾਰਜ਼ਾਂ ਦੀ ਸਲਾਘਾ ਕਰਦਿਆ ਕਿਹਾ ਕਿ ਅੱਜ ਦੇ ਯੁਗ ਵਿਚ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਵਿਚ ਇਸ ਪ੍ਰੀਵਾਰ ਵਲੋਂ ਪਾਇਆ ਜਾ ਰਿਹਾ ਯੋਗਦਾਨ ਸਲਾਘਾਯੋਗ ਹੈ ਜਿਸ ਤੋਂ ਹੋਰਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਵਿਸੇਸ਼ ਤੌਰ ‘ਤੇ ਪਹੁੰਚੇ ਆਯੂਰਵੈਦਿਕ ਵੈਦ ਡਾ. ਗੁਨਜਨ ਮਿਸਰਾ ਅਤੇ ਉਨ੍ਹਾਂ ਦੀ ਟੀਮ ਵਲੋਂ 100 ਤੋਂ ਵੱਧ ਮਰੀਜਾਂ ਨੂੰ ਚੈਕਅੱਪ ਕਰਕੇ ਦਵਾਈਆਂ ਦਿਤੀਆਂ ਗਈਆਂ। ਉਨ੍ਹਾਂ ਲੋਕਾਂ ਨੂੰ ਮੌਸਮੀ ਫ਼ਲ ਅਤੇ ਸਬਜੀਆਂ ਖਾਣ ਦੀ ਅਪੀਲ ਕੀਤੀ। ਇਸ ਮੌਕੇ ਮਨਪ੍ਰੀਤ ਸਿੰਘ ਸ਼ੇਰਗਿੱਲ, ਅੰਜੂ ਬਾਲਾ, ਵਿਸ਼ਾਲ ਵਾਲੀਆ, ਹਰਵਿੰਦਰ ਕੌਰ, ਜਸਵੰਤ ਸਿੰਘ, ਅਸ਼ੋਕ ਮੋਦੀ, ਕਿਰਨਾ ਦੇਵੀ ਅਤੇ ਕੁਲਵੰਤ ਕੌਰ ਆਦਿ ਹਾਜ਼ਰ ਸਨ।
*ਫ਼ੋਟੋ ਕੈਪਸਨ: ਵੈਦ ਡਾ. ਗੁੰਨਜਨ ਮਿਸ਼ਰਾ ਅਤੇ ਡਾ. ਰਘਬੀਰ ਸ਼ੁਕਲਾ ਮਰੀਜ਼ਾਂ ਦਾ ਚੈਕਅੱਪ ਕਰਦੇ ਹੋਏ ਅਤੇ ਕੈਪ ਦਾ ਜਾਇਜ਼ਾ ਲੈਦੇ ਹੋਏ ਬਲਦੇਵ ਸਿੰਘ ਮੀਆਂਪੁਰ, ਐਡਵੋਕੇਟ ਸੁਖਵਿੰਦਰ ਸਿੰਘ, ਭੂਸ਼ਨ ਸੂਦ ਅਤੇ ਹੋਰ।*