ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਰਾਸ਼ਟਰੀ ਸੇਵਾ ਯੋਜਨਾ ਇਕਾਈ ਅਤੇ ਨੇਹਰੂ ਯੁਵਾ ਕੇਂਦਰ, ਫਤਹਿਗੜ੍ਹ ਸਾਹਿਬ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਟ੍ਰੈੈਫਿਕ ਜਾਗਰੂਕਤਾ ਹਫਤੇ ਦੇ ਹਿੱਸੇ ਵਜੋਂ ਟ੍ਰੈਫਿਕ ਜਾਗਰੂਕਤਾ ਮੁਹਿੰਮ ਆਯੋਜਿਤ ਕੀਤੀ, ਜਿਸ ਦਾ ਮਕਸਦ ਲੋਕਾਂ ਨੂੰ ਸੜ੍ਹਕ ਸੁਰੱਖਿਆ ਦੇ ਨਿਯਮਾਂ, ਟ੍ਰ੍ਰੈਫਿਕ ਵਿਵਸਥਾਵਾਂ ਅਤੇ ਹਾਲੀਆ ਕਾਨੂੰਨੀ ਸੋਧਾਂ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਟ੍ਰੈਫ਼ਿਕ ਇੰਚਾਰਜ ਇੰਸਪੈਕਟਰ ਇੰਦਰਪ੍ਰੀਤ ਸਿੰਘ ਨੇ ਮੂਲ ਭਾਲ ਟ੍ਰੈਫਿਕ ਨਿਯਮਾਂ, ਨਵੇਂ ਕਾਨੂੰਨੀ ਸੋਧਾਂ ਅਤੇ ਸੜਕ ਸੁਰੱਖਿਆ ਯਕੀਨੀ ਬਣਾਉਣ ਬਾਰੇ ਚਰਚਾ ਕੀਤੀ। ਉਨ੍ਹਾਂ ਹੈਲਮੈਟ ਜਾਂ ਸੁਰੱਖਿਆ ਪੱਟੀ ਨਾਹ ਪਹਿਨਣ ਵਾਲੇ ਡਰਾਈਵਰਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਖ਼ਤਰੇ ਬਾਰੇ ਜਾਗਰੂਕ ਕੀਤਾ। ਜ਼ਿਲ੍ਹਾ ਯੁਵਾ ਅਧਿਕਾਰੀ ਪੰਕਜ ਯਾਦਵ ਨੇ ਹੈਲਮੈਟ ਪਹਿਨਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਮਹੱਤਵ ’ਤੇ ਰੋਸ਼ਨੀ ਪਾਈ। ਉਨ੍ਹਾਂ ਨੌਜਵਾਨਾਂ ਅਤੇ ਸਮੁਦਾਇ ਵਿੱਚ ਸੁਰੱਖਿਆ ਦੀ ਸਮਝ ਨੂੰ ਉਤਸ਼ਾਹਤ ਕਰਨ ਲਈ ਸਾਂਝੇ ਉੱਦਮਾਂ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਸਟੇਟ ਅਵਾਰਡੀ ਨੌਰੰਗ ਸਿੰਘ ਅਤੇ ਪਰਮੇਸ਼ਵਰ ਸਿੰਘ ਆਦਿ ਨੇ ਵੀ ਵਿਚਾਰ ਪੇਸ ਕੀਤੇ। ਯੂਨੀਵਰਸਿਟੀ ਦੀ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗ੍ਰਾਮ ਕੋਆਰਡੀਨੇਟਰ ਡਾ. ਹਰਨੀਤ ਬਿੱਲਿੰਗ ਅਤੇ ਰਾਸ਼ਟਰੀ ਸੇਵਾ ਯੋਜਨਾ ਪ੍ਰੋਗ੍ਰਾਮ ਅਫ਼ਸਰ ਡਾ. ਸੁਮਨ ਪ੍ਰੀਤ ਕੌਰ ਨੇ ਵੀ ਵਿਚਾਰ ਪੇਸ ਕੀਤੇ।
*ਫੋਟੋ ਕੈਪਸ਼ਨ: ਟ੍ਰੈਫ਼ਿਕ ਪੁਲੀਸ ਦੇ ਅਧਿਕਾਰੀ ਵਿਦਿਆਰਥੀਆਂ ਸਮੇਤ ਲੋਕਾਂ ਨੂੰ ਜਾਗਰੂਕ ਕਰਦੇ ਹੋਏ।*