ਆਪ ਸਰਕਾਰ ਦੇ ਵਿਕਾਸ ਦਾਅਵਿਆਂ ਦੀ ਨਿਕਲੀ ਫੂਕ, ਹਲਕਾ ਅਮਲੋਹ ਦੀਆਂ ਲਿੰਕ ਸੜਕਾਂ ਦੇ ਹੋਏ ਮੰਦੜੇ ਹਾਲ
ਅਮਲੋਹ,9 ਨਵੰਬਰ
ਭਾਵੇਂ ਪੰਜਾਬ ਦੀ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦੇ ਮੰਤਰੀ ਤੇ ਵਿਧਾਇਕ ਹਰ ਰੋਜ਼ ਅਪਣੇ ਬਿਆਨਾਂ ਰਾਹੀਂ ਪੰਜਾਬ ਦਾ ਵਿਕਾਸ ਕਰਨ ਦੇ ਵੱਡੇ ਵੱਡੇ ਵਾਅਦੇ ਕਰਦੇ ਹਨ।ਪਰ ਇਸ ਸਮੇਂ ਸਰਕਾਰ ਦੇ ਫੋਕੇ ਦਾਅਵਿਆਂ ਦੀ ਫੂਕ ਬੁਰੀ ਤਰ੍ਹਾਂ ਨਿਕਲ ਚੁੱਕੀ ਹੈ। ਕਿਉਂ ਕਿ ਨਾ ਤਾ ਕਿਸਾਨਾਂ ਨੂੰ ਪਿਛਲੇ ਦੋ ਹਫ਼ਤਿਆਂ ਤੋਂ ਖ੍ਰੀਦ ਕੀਤੇ ਝੋਨੇ ਦੀ ਅਦਾਇਗੀ ਹੋਈ ਹੈ।ਨਾ ਹੀ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਕੋਈ ਵੱਡੇ ਵਿਕਾਸ ਕਾਰਜ ਦਾ ਕੰਮ ਹੋ ਰਿਹਾ ਹੈ ਤੇ ਪੰਜਾਬ ਸਰਕਾਰ ਦੇ ਕਈ ਅਜਿਹੇ ਵਿਭਾਗ ਹਨ ਜਿਨ੍ਹਾਂ ਨੂੰ ਕਈ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਦੇ ਸਕੀ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਪੰਜਾਬ ਦੀ ਸਰਕਾਰ ਦਾ ਹਾਲ ਇਹ ਬਣ ਚੁੱਕਾ ਹੈ ਕਿ ‘ਪੱਲੇ ਨਹੀਂ ਧੇਲਾ ‘ਕਰਦੀ ਮੇਲਾ ਮੇਲਾ। ਉਹਨਾਂ ਹਲਕਾ ਅਮਲੋਹ ਅੰਦਰ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਭਾਵੇਂ ਆਪ ਸਰਕਾਰ ਦੇ 4 ਸਾਲ ਹੋਣ ਨੂੰ ਆਏ ਹਨ।ਪਰ ਹਲਕੇ ਅੰਦਰ ਕਿੱਤੇ ਵੀ ਕੋਈ ਵਿਕਾਸ ਦਾ ਕੰਮ ਚਲਦਾ ਨਜ਼ਰ ਨਹੀਂ ਆ ਰਿਹਾ ਹੈ।ਜੋ ਵਿਕਾਸ ਦੇ ਕਾਰਜ਼ ਹਲਕਾ ਅਮਲੋਹ ਅੰਦਰ ਕੀਤੇ ਹੋਏ ਦਿਖਾਈ ਦੇ ਰਹੇ ਹਨ।ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਏ ਹਨ। ਕਿਉਂ ਅਕਾਲੀ ਸਰਕਾਰ ਸਮੇਂ ਕੀਤੇ ਗਏ ਸੰਗਤ ਦਰਸ਼ਨ ਰਿਹਾ ਹਲਕਾ ਅਮਲੋਹ ਅੰਦਰ ਕਰੌੜਾ ਰੁਪਏ ਦੀਆਂ ਦਿੱਤੀਆਂ ਗਈਆਂ ਗ੍ਰਾਂਟਾਂ ਨੇ ਪਿੰਡਾ ਅਤੇ ਦੋਵਾ ਸ਼ਹਿਰਾਂ ਦੀ ਵਿਕਾਸ ਪੱਖੋਂ ਕਾਇਆਂ ਕਲਪ ਕੀਤੀ ਹੈ।ਜੋ ਵਿੱਚ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹਲਕੇ ਅੰਦਰ ਦਿਖਾਈ ਦੇ ਰਹੀ ਹੈ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹੈ। ਰਾਜੂ ਖੰਨਾ ਨੇ ਹਲਕੇ ਦੀਆਂ ਲਿੰਕ ਸੜਕਾਂ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਲਿੰਕ ਸੜਕਾਂ ਦਾ ਬਹੁਤ ਹੀ ਮਾੜਾ ਹਾਲ ਹੈ। ਇਹਨਾਂ ਸੜਕਾਂ ਤੇ ਪਏ ਡੁੱਘੇ ਟੋਏ,ਲੰਘਣ ਵਾਲੀ ਮਸੀਨਰੀ ਦਾ ਹੀ ਨੁਕਸਾਨ ਨਹੀਂ ਕਰਦੇ ਸਗੋਂ ਵੱਡੇ ਹਾਦਸਿਆਂ ਨੂੰ ਵੀ ਸੱਦਾ ਦੇ ਰਹੇ ਹਨ। ਨਾਭਾ ਰੋਡ ਤੋਂ ਪਿੰਡ ਭਗਵਾਨਪੁਰਾ ਨੂੰ ਜਾਦੀ ਲਿੰਕ ਸੜਕ ਦਾ ਬੁਰਾ ਹਾਲ ਮੂੰਹੋਂ ਬੋਲਦੀ ਤਸਵੀਰ ਹੀ ਨਹੀਂ ਉਸ ਸੜਕ ਦੀ ਹਾਲਤ ਕਾਰਨ ਇਸ ਸੜਕ ਤੋਂ ਰਾਹੀਗੀਰ ਲੰਘਣ ਸਮੇਂ ਸੋ ਵਾਰੀ ਸੋਚਦੇ ਹਨ। ਇਸੇ ਤਰ੍ਹਾਂ ਅਮਲੋਹ ਤੋਂ ਖਨਿਆਣ, ਰਾਏਪੁਰ ਅਰਾਇਆ ਸੜਕ ਦੀ ਵੀ ਮੰਦੜੇ ਹਾਲ ਹਨ। ਰਾਜੂ ਖੰਨਾ ਨੇ ਕਿਹਾ ਕਿ ਜੋ ਸੜਕ ਬੁੱਗਾ ਕੈਚਿਆ ਤੋਂ ਚਹਿਲਾ, ਸਮਸ਼ਪੁਰ ਨੂੰ ਜਾਦੀ ਹੈ ਉਸ ਵਿੱਚ ਪਏ ਡੂੰਘੇ ਟੋਏ ਵੀ ਸਰਕਾਰ ਦੇ ਵਿਕਾਸ ਕਾਰਜਾਂ ਤੇ ਪ੍ਰਸ਼ਨ ਚਿੰਨ੍ਹ ਲਗਾ ਰਹੇ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਹਮੇਸ਼ਾ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਸਿਵਾਏ ਕੁਝ ਨਹੀਂ ਕੀਤਾ।ਜਿਸ ਕਾਰਨ ਅੱਜ ਹਰ ਵਰਗ ਆਪ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲਾ ਦਿਖਾਈ ਦੇ ਰਿਹਾ ਹੈ।
ਫੋਟੋ ਕੈਪਸਨ (1) ਗੁਰਪ੍ਰੀਤ ਸਿੰਘ ਰਾਜੂ ਖੰਨਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਇੰਨਸੈਟ ਫੋਟੋ)
ਫੋਟੋ ਕੈਪਸਨ (2) ਨਾਭਾ ਰੋਡ ਤੋਂ ਪਿੰਡ ਭਗਵਾਨਪੁਰਾ ਨੂੰ ਜਾਣ ਵਾਲੀ ਸੜਕ ਦੀ ਮੂੰਹੋ ਬੋਲਦੀਆਂ ਤਸਵੀਰਾਂ।
ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼