ਸੈਕਰਡ ਹਾਰਟ ਸਕੂਲ ਜਲਾਲਪੁਰ ਵੱਲੋਂ ਫਤਹਿਗੜ੍ਹ ਸਾਹਿਬ ਦੀ ਰੂਹਾਨੀ ਯਾਤਰਾ ਦਾ ਆਯੋਜਨ

ਅਮਲੋਹ: ਦਸੰਬਰ ਦੇ ਪਵਿੱਤਰ ਮਹੀਨੇ ਵਿੱਚ ਸੈਕਰਡ ਹਾਰਟ ਸੈਕੰਡਰੀ ਸਕੂਲ ਜਲਾਲਪੁਰ ਨੇ ਇਤਿਹਾਸਕ ਸ਼ਹਿਰ ਫਤਹਿਗੜ੍ਹ ਸਾਹਿਬ ਲਈ ਅਧਿਆਤਮਿਕ ਯਾਤਰਾ ਸ਼ੁਰੂ ਕੀਤੀ। ਇਸ ਯਾਤਰਾ ਦਾ ਉਦੇਸ਼ ਵਿਦਿਆਰਥੀਆਂ ਨੂੰ ਫਤਹਿਗੜ੍ਹ ਸਾਹਿਬ ਦੀ ਮਹੱਤਤਾ ਅਤੇ ਇਸ ਦੇ ਅਮੀਰ ਇਤਿਹਾਸ ਤੋਂ ਜਾਣੂ ਕਰਵਾਉਣਾ ਸੀ। ਵਿਦਿਆਰਥੀਆਂ ਨੇ ਪ੍ਰਾਰਥਨਾਵਾਂ ਅਤੇ ਹੋਰ ਅਧਿਆਤਮਿਕ ਗਤੀਵਿਧੀਆਂ ਵਿੱਚ ਹਿੱਸਾ ਲਿਆ। ਪ੍ਰਿੰਸੀਪਲ ਦਿਵਿਆ ਮਹਿਤਾ ਨੇ ਕਿਹਾ ਕਿ ਇਹ ਯਾਤਰਾ ਵਿਦਿਆਰਥੀਆਂ ਨੂੰ ਇਤਿਹਾਸਕ ਵਿਰਸੇ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ। ਮੈਨੇਜਿੰਗ ਡਾਇਰੈਕਟਰ ਜੇਪੀਐਸ ਜੋਲੀ, ਵਾਈਸ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਕੌਰ ਜੋਲੀ ਅਤੇ ਸਕੂਲ ਦੇ ਪ੍ਰਧਾਨ ਨਵੇਰਾ ਜੌਲੀ ਨੇ ਇਸ ਅਧਿਆਤਮਿਕ ਯਾਤਰਾ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਤਜ਼ਰਬੇ ਵਿਦਿਆਰਥੀਆਂ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਦੇ ਚਰਿੱਤਰ ਦਾ ਨਿਰਮਾਣ ਕਰਦੇ ਹਨ। ਵਿਦਿਆਰਥੀ, ਆਪਣੇ ਅਧਿਆਪਕਾਂ ਦੇ ਨਾਲ ਮਨਮੋਹਕ ਯਾਦਾਂ ਅਤੇ ਫਤਹਿਗੜ੍ਹ ਸਾਹਿਬ ਦੇ ਲਸਾਨੀ ਇਤਿਹਾਸ ਬਾਰੇ ਜਾਣਕਾਰੀ ਲੈਣ ਉਪਰੰਤ ਵਿਦਿਆਰਥੀ ਅਤੇ ਸਟਾਫ਼ ਵਾਪਸ ਪਰਤੇ।

ਫੋਟੋ ਕੈਪਸ਼ਨ: ਟੂਰ ਦੌਰਾਨ ਵਿਦਿਆਰਥੀ ਅਤੇ ਅਧਿਆਪਕ ਸਾਂਝੀ ਤਸਵੀਰ ਕਰਵਾਉਂਦੇ ਹੋਏ।

ਪੱਤਰਕਾਰ ਅਜੇ ਕੁਮਾਰ ਅਮਲੋਹ

Leave a Comment