
ਅਮਲੋਹ, (ਅਜੇ ਕੁਮਾਰ)
ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਜਲਾਲਪੁਰ ਨੇ ਕ੍ਰਿਸਮਸ ਦੇ ਤਿਉਹਾਰਾਂ ਨਾਲ ਬੇਬੀ ਸ਼ੋਅ ਦਾ ਆਯੋਜਨ ਕੀਤਾ ਜਿਸ ਵਿਚ ਮਾਪਿਆਂ ਅਤੇ ਪਤਵੰਤਿਆਂ ਨੇ ਵੀ ਸਿਰਕਤ ਕੀਤੀ। ਸਮਾਗਮ ਵਿਚ ਜਿਲਾ ਬਾਲ ਸੁਰਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਅਤੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਮੁੱਖ-ਮਹਿਮਾਨ ਵਜੋਂ ਸਿਰਕਤ ਕੀਤੀ। ਉਨ੍ਹਾਂ ਸਕੂਲ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੇਪੀਐਸ ਜੌਲੀ, ਡਿਪਟੀ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਜੌਲੀ ਅਤੇ ਪ੍ਰਧਾਨ ਨਵੇਰਾ ਜੌਲੀ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਦਿਵਿਆ ਮਹਿਤਾ ਨੇ ਬੱਚਿਆਂ ਵਿੱਚ ਰਚਨਾਤਮਕਤਾ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹੋਏ ਭਾਗ ਲੈਣ ਵਾਲੇ ਬੱਚਿਆਂ ਦੀ ਸਲਾਘਾ ਕੀਤੀ। ਬੇਬੀ ਸ਼ੋਅ ਵਿੱਚ ਬਹੁਤ ਸਾਰੀਆਂ ਦਿਲਚਸਪ ਗਤੀਵਿਧੀਆਂ ਨੂੰ ਪੇਸ ਕੀਤਾ ਗਿਆ ਜਿਸ ਵਿੱਚ ਝੂਲੇ, ਫੂਡ ਸਟਾਲ ਅਤੇ ਨਿੱਕੇ-ਨਿੱਕੇ ਬੱਚਿਆਂ ਦੁਆਰਾ ਇੱਕ ਮਨਮੋਹਕ ਰੈਂਪ ਵਾਕ ਆਦਿ ਸਾਮਲ ਸਨ। ਇਸ ਮੌਕੇ ਬੱਚੇ ਖ਼ੂਬਸੂਰਤ ਪੁਸ਼ਾਕਾਂ ਵਿੱਚ ਸਜੇ ਹੋਏ ਸਨ। ਇਸ ਈਵੈਂਟ ਵਿੱਚ ਦਿਲਚਸਪ ਇਨਾਮਾਂ ਦੇ ਨਾਲ ਇੱਕ ਲੱਕੀ ਡਰਾਅ ਕੂਪਨ ਵੀ ਕਢਿਆ ਗਿਆ। ਸਕੂਲ ਦੇ ਗਲਿਆਰਿਆਂ ਨੂੰ ਰੰਗ-ਬਿਰੰਗੇ ਸਜਾਵਟ ਨਾਲ ਸਜਾਇਆ ਗਿਆ। ਸਕੂਲ ਦੇ ਵਿਦਿਆਰਥੀ, ਮਾਪੇ ਅਤੇ ਸਟਾਫ਼ ਵਲੋਂ ਯਾਦਾਂ ਦੇ ਨਾਲ ਇਹ ਸਮਾਗਮ ਖੁਸ਼ੀ ਦੀ ਭਾਵਨਾ ਨਾਲ ਸਮਾਪਤ ਹੋਇਆ। ਤਿਉਹਾਰਾਂ ਦੇ ਸੀਜ਼ਨ ਨੂੰ ਮਨਾਉਂਦੇ ਹੋਏ ਛੋਟੇ ਬੱਚਿਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਅਤੇ ਸ਼ਖਸੀਅਤ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਦੇ ਸਕੂਲ ਵੱਲੋ ਕੀਤੇ ਯਤਨਾਂ ਦੀ ਹਾਜ਼ਰੀਨ ਨੇ ਸ਼ਲਾਘਾ ਕੀਤੀ।
ਫੋਟੋ ਕੈਪਸ਼ਨ: ਸਕੂਲ ਪ੍ਰਬੰਧਕ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ।