ਵਾਰਡ ਨੰਬਰ 12 ਤੋਂ ਕਾਮਯਾਬ ਹੋਏ ਕੌਂਸਲਰ ਸਿਕੰਦਰ ਸਿੰਘ ਗੋਗੀ ਦਾ ਵੋਟਰਾਂ ਨੇ ਕੀਤਾ ਸਵਾਗਤ

ਸਨਮਾਨ ਕਰਦੇ ਹੋਏ

ਅਮਲੋਹ, (ਅਜੇ ਕੁਮਾਰ) ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 12 ਤੋਂ ਕਾਮਯਾਬ ਹੋਏ ਕੌਂਸਲਰ ਸਿਕੰਦਰ ਸਿੰਘ ਗੋਗੀ ਦੀ ਸਾਨਦਾਰ ਜਿੱਤ ‘ਤੇ ਵੋਟਰਾਂ ਨੇ ਹਾਰ ਪਾ ਕੇ ਉਸ ਦਾ ਸਵਾਗਤ ਕੀਤਾ ਅਤੇ ਭਵਿਖ ਵਿਚ ਵੀ ਸਹਿਯੋਗ ਦਾ ਭਰੋਸਾ ਦਿਤਾ। ਇਸ ਮੌਕੇ ਸ੍ਰੀ ਗੋਗੀ ਨੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਤਾ ਕਿ ਵਾਰਡ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ‘ਤੇ ਹੱਲ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਹਿਣੀ ਅਤੇ ਕਰਨੀ ਦੀ ਪਰਪੱਕ ਹੈ ਅਤੇ ਚੋਣਾਂ ਤੋਂ ਪਹਿਲਾ ਲੋਕਾਂ ਨਾਲ ਜੋਂ ਵਾਹਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵਾਰਡ ਦੀਆਂ ਸਮੱਸਿਆਵਾਂ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਧਿਆਨ ਵਿਚ ਲਿਆ ਕੇ ਜ਼ਲਦ ਹੱਲ ਕਰਵਾਉਂਣ ਦਾ ਭਰੋਸਾ ਦਿਤਾ।

 

ਫ਼ੋਟੋ ਕੈਪਸਨ: ਵੋਟਰ ਵਾਰਡ ਨੰਬਰ 12 ਤੋਂ ਕਾਮਯਾਬ ਹੋਏ ਸਿਕੰਦਰ ਸਿੰਘ ਗੋਗੀ ਦਾ ਸਵਾਗਤ ਕਰਦੇ ਹੋਏ।

Leave a Comment