ਬੇਹੱਦ ਨਾਜ਼ੁਕ ਪੱਧਰ ’ਤੇ ਪੁੱਜੀ ਡੱਲੇਵਾਲ ਦੀ ਸਿਹਤ, ਹਨੀ ਫੱਤਣਵਾਲਾ ਨੇ ਕੇਂਦਰ ਤੇ ਪੰਜਾਬ ਸਰਕਾਰ ’ਤੇ ਸਾਧਿਆ ਨਿਸ਼ਾਨਾ

ਬੀਜੇਪੀ ਤੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਤਰ੍ਹਾਂ ਦੇ ਘਿਉ ਖਿਚੜੀ ਹਨ: ਹਨੀ ਫੱਤਣਵਾਲਾ 

ਸ੍ਰੀ ਮੁਕਤਸਰ ਸਾਹਿਬ(ਅਵਤਾਰ ਮਰਾੜ੍ਹ)- ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ਦੇ ਲਗਭਗ 40ਵੇਂ ਦਿਨ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ ਦੌਰ ’ਚੋਂ ਗੁਜ਼ਰ ਰਹੀ ਹੈ। ਚੈਕਿੰਗ ਕਰਨ ਆਈ ਡਾਕਟਰਾਂ ਦੀ ਟੀਮ ਨੇ ਆਖਿਆ ਕਿ ਡੱਲੇਵਾਲ ਦੇ ਸਰੀਰ ’ਚੋਂ ਮਾਸ ਬਿਲਕੁੱਲ ਖਤਮ ਹੋ ਗਿਆ ਹੈ। ਸਿਰਫ ਹੱਡੀਆਂ ਹੀ ਬਚੀਆਂ ਹਨ। ਉਨ੍ਹਾਂ ਦੀ ਹਾਲਤ ਬੇਹੱਦ ਕਮਜ਼ੋਰ ਹੈ। ਉਕਤਾਂਨ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਰਨਲ ਸਕੱਤਰ, ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਸ਼ਨੀਵਾਰ ਨੂੰ ਬਾਅਦ ਦੁਪਹਿਰ ਰੱਖੀ ਗਈ ਇੱਕ ਪ੍ਰੈਸ ਕਾਂਨਫਰੰਸ ਦੌਰਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਡੱਲੇਵਾਲ ਨੇ 4 ਜਨਵਰੀ ਨੂੰ ਖਨੌਰੀ ਬਾਰਡਰ ’ਤੇ ਹੋ ਰਹੀ ਮਹਾ-ਪੰਚਾਇਤ ’ਚ ਉਹ ਪੂਰੇ ਦੇਸ਼ ਦੇ ਕਿਸਾਨਾਂ ਦੇ ਦਰਸ਼ਨ ਕਰਨ ਦੀ ਗੱਲ ਆਖੀ ਸੀ, ਜਿਸ ਨੂੰ ਸੁਣਨ ਤੋਂ ਬਾਅਦ ਲੱਖਾਂ ਦੀ ਗਿਣਤੀ ’ਚ ਕਿਸਾਨ, ਕਿਸਾਨ ਮਹਿਲਾਵਾਂ ਵੱਡੇ ਪੱਧਰ ’ਤੇ ਪੁੱਜੇ ਹਨ। ਹਨੀ ਫੱਤਣਵਾਲਾ ਦੀ ਮਾਨਯੋਗ ਸੁਪਰੀਮ ਕੋਰਟ ਨੂੰ ਬੇਨਤੀ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਕਿਤੋਂ ਵੀ ਇਨਸਾਫ਼ ਨਹੀਂ ਮਿਲਦਾ ਤਾਂ ਉਹ ਇਨਸਾਫ਼ ਦੀ ਆਪਣੀ ਆਖਰੀ ਉਮੀਦ ਮਾਣਯੋਗ ਸੁਪਰੀਮ ਕੋਰਟ ਤੋਂ ਹੀ ਰੱਖਦਾ ਹੈ। ਅਸੀਂ ਮਾਣਯੋਗ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕਰਨ ਕਿ ਉਹ ਖੇਤੀਬਾੜੀ ਬਾਰੇ ਬਣੀ ਸੰਸਦੀ ਕਮੇਟੀ ਦੀ ਰਿਪੋਰਟ ਅਤੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੀ ਅੰਤਰਿਮ ਰਿਪੋਰਟ ਲਾਗੂ ਕਰਨ, ਜਿਸ ’ਚ ਗਾਰੰਟੀ ਕਾਨੂੰਨ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।ਲੋਕਾਂ ਨੂੰ ਗੁੰਮਰਾਹ ਕਰ ਰਹੀ ਕੇਂਦਰ ਸਰਕਾਰ ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਕਿ ਕਿਸਾਨਾਂ ਨੂੰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ, ਜਦੋਂ ਕਿ ਅਸਲੀਅਤ ਇਹ ਹੈ ਕਿ ਕਿਸਾਨਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਮੋਦੀ ਸਰਕਾਰ ਸਬਸਿਡੀਆਂ ਦੇ ਨਾਂ ’ਤੇ ਕਿਸਾਨਾਂ ਅਤੇ ਲੋਕਾਂ ਨੂੰ ਉਲਝਾ ਰਹੇ ਹਾਂ। ਹਨੀ ਫੱਤਣਵਾਲਾ ਦੀ ਕੇਂਦਰ ਨੂੰ ਚੇਤਾਵਨੀ ਤੇ ਡੱਲੇਵਾਲ ਸਾਹਿਬ ਨੂੰ ਅਪੀਲ

ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿ ਜੇਕਰ ਡੱਲੇਵਾਲ ਸਾਹਿਬ ਨਾਲ ਕੋਈ ਅਣਹੋਣੀ ਹੁੰਦੀ ਹੈ ਤਾਂ ਪੰਜਾਬ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਹਲਾਤ ਖਰਾਬ ਹੋਣ ਜਾਣਗੇ। ਉਨ੍ਹਾਂ ਨਾਲ ਹੀ ਕਿਸਾਨ ਨੇਤਾ ਡੱਲੇਵਾਲ ਨੂੰ ਅਪੀਲ ਕੀਤੀ ਕਿ ਮੋਰਚਾ ਦੀ ਅਗਵਾਈ ਦੀ ਕਮਾਂਡ ਸੰਭਾਲਦੇ ਹੋਏ ਡਾਕਟਰੀ ਸਹਾਇਤਾ ਜਰੂਰ ਲੈਣ ਕਿਉਂਕਿ ਉਨ੍ਹਾਂ ਦੀ ਪੂਰੇ ਮੋਰਚੇ ਨੂੰ ਬਹੁਤ ਜ਼ਿਆਦਾ ਲੋੜ ਹੈ ਤੇ ਸਾਡਾ ਮੋਰਚੇ ਦਾ ਭਾਰ ਉਨ੍ਹਾਂ ਦੀ ਅਗਵਾਈ ਨਾਲ ਹੀ ਅੱਗੇ ਚੱਲ ਸਕਦਾ ਹੈ। ਅਮੀਰ ਘਰਾਣਿਆਂ ਨੂੰ ਖੁਸ਼ ਕਰਨ ਲਈ ਕੇਂਦਰ ਕਰ ਰਹੀ ਸਬਸਿਡੀਆਂ ਖ਼ਤਮ ਉਨ੍ਹਾਂ ਖੇਤੀਬਾੜੀ ਦੌਰਾਨ ਵਰਤੀ ਜਾਂਦੀਆਂ ਵਸਤੂਆਂ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਸਮੇਂ ਖਾਦ ਦਾ ਥੈਲਾ 450 ਰੁਪਏ ਤੋਂ ਤੁਹਾਡੀ ਸਰਕਾਰ ’ਚ 1800 ਰੁਪਏ ਪਹੁੰਚ ਗਿਆ, ਕੀ ਇਹ ਸਬਸਿਡੀਆਂ ਹਨ? ਤੁਸੀਂ ਯੂਰੀਆ ਦਾ ਥੈਲਾ 50 ਕਿਲੋ ਤੋਂ 45 ਕਿਲੋ ਕਰ ਦਿੱਤਾ, ਕੀ ਇਹ ਸਬਸਿਡੀ ਹੈ? ਉਨ੍ਹਾਂ ਕਿਹਾ ਕਿ ਸਰਕਾਰ ਸਬਸਿਡੀਆਂ ਦੇਣ ਦੀ ਥਾਂ ਖਤਮ ਕਰ ਰਹੀ ਹੈ। ਕੁਝ ਦੇਸ਼ ਦੇ ਅਮੀਰ ਲੋਕਾਂ ਨੂੰ ਕਾਰਪੋਰੇਟਾਂ ਨੂੰ ਖੁਸ਼ ਕਰਨ ਲਈ ਕਿਸਾਨਾਂ ਨੂੰ ਮਾਰ ਰਹੀ ਹੈ।ਪੰਜਾਬ ਦੇ ਮੁੱਖ ਮੰਤਰੀ ਤੇ ਬੀਜੇਪੀ ਹਨ ਘਿਉ ਖਿਚੜੀ ਆਖਿਰ ਵਿੱਚ ਉੁਨ੍ਹਾਂ ਨੇ ਪਿਛਲੇਂ ਦਿਨੀਂ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਵਾਲੇ ਲੋਕਾਂ ਦਾ ਧੰਨਵਾਦ ਕਰਦਿਆ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਬੰਦ ਦਾ ਸਿਹਰਾ ਆਪਣੇ ਸਿਰ ਲੈਣਾ ਚਾਹੁੰਦੇ ਹਨ, ਹਲਾਕਿ ਕਿ ਪੰਜਾਬ ਬੰਦ ਦੀ ਹਮਾਇਤ ਪੂਰੇ ਪੰਜਾਬ ਦੇ ਲੋਕਾਂ, ਵਪਾਰੀਆਂ, ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ, ਵਪਾਰੀਆਂ ਨੇ ਇੱਕਜੁੱਟ ਹੋ ਕੇ ਕੀਤੀ ਹੈ। ਹਨੀ ਫੱਤਣਵਾਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਡੱਲੇਵਾਲ ਸਾਹਿਬ ਦੀ ਹਮਾਇਤ ’ਤੇ ਪੰਜਾਬੀਆਂ ਦੀ ਇਕਜੁੱਟਤਾ ਨੂੰ ਦੇਖ ਕੇ ਘਬਰਾਅ ਗਏ ਹਨ, ਕਿੳਂੁਕਿ ਇਹ ਵੀ ਬੀਜੇਪੀ ਸਰਕਾਰ ਨਾਲ ਘਿਉ ਖਿਚੜੀ ਹਨ।

 

ਪ੍ਰੈਸ ਕਾਂਨਫਰੰਸ ਦੌਰਾਨ ਗੱਲਬਾਤ ਕਰਦੇ ਹਨੀ ਫੱਤਣਵਾਲਾ।

Leave a Comment