ਮੰਡੀ ਗੋਬਿੰਦਗੜ੍ਹ, (ਅਜੇ ਕੁਮਾਰ)
ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ਨੇ ਪੰਡੋਰਾ ਹਾਲ ਵਿਖੇ ਦੋ-ਰੋਜ਼ਾ ਸੀਬੀਐਸਈ ਵਰਕਸ਼ਾਪ ਦਾ ਆਯੋਜਨ ਕੀਤਾ, ਜਿਸ ਦਾ ਉਦੇਸ਼ 21ਵੀਂ ਸਦੀ ਦੇ ਵਿਦਿਆਰਥੀਆਂ ਲਈ ਵਿਦਿਅਕ ਉੱਤਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਵਿਧੀਆਂ ਨਾਲ ਸਸ਼ਕਤ ਕਰਨਾ ਸੀ। ਵਰਕਸ਼ਾਪ ਵਿੱਚ ਓਮ ਪ੍ਰਕਾਂਸ ਬਾਂਸਲ, ਕੈਂਬਰਿਜ ਸਕੂਲ, ਮੁਹਾਲੀ ਅਤੇ ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ਦੇ ਅਧਿਆਪਕਾਂ ਨੇ ਭਾਗ ਲਿਆ। ਸੈਸ਼ਨ ਦੀ ਸ਼ੁਰੂਆਤ ਇੱਕ ਪ੍ਰੇਰਨਾਦਾਇਕ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ਨੇ ਹੁਨਰ-ਅਧਾਰਤ ਸਿੱਖਿਆ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਮੁੱਖ ਬੁਲਾਰਿਆਂ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਧਿਆਪਕਾ ਅਤੇ ਸੇਂਟ ਸੋਲਜ਼ਰ ਸਕੂਲ ਮੁਹਾਲੀ ਦੀ ਪ੍ਰਿੰਸੀਪਲ ਉਰਵਸ਼ੀ ਭਾਟੀਆ ਨੇ ਆਪਣੀ ਮੁਹਾਰਤ ਨਾਲ ਅਧਿਆਪਕਾਂ ਨੂੰ ਵਿਸ਼ਿਆਂ ਬਾਰੇ ਡੂੰਘਾਈ ਨਾਲ ਜਾਣਕਾਰੀ ਦਿਤੀ, ਜਦੋਂ ਕਿ ਸ਼੍ਰੀਮਤੀ ਅੰਜਲੀ ਸ਼ਰਮਾ ਨੇ ਅਧਿਆਪਨ ਵਿੱਚ ਨਵੀਨਤਾ ਅਤੇ ਪ੍ਰਭਾਵਸ਼ਾਲੀ ਅਧਿਆਪਨ ਵਿਧੀਆਂ ਬਾਰੇ ਵਿਚਾਰ ਦਿਤੇ। ਵਰਕਸ਼ਾਪ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈੈ। ਸਕੂਲ ਪ੍ਰਿੰਸੀਪਲ ਸੰਗੀਤਾ ਸ਼ਰਮਾ ਨੇ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼੍ਰੀਮਤੀ ਉਰਵਸ਼ੀ ਭਾਟੀਆ, ਜਿਸ ਨੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਈ ਹੈ ਅਤੇ ਸ੍ਰੀਮਤੀ ਅੰਜਲੀ ਸ਼ਰਮਾ ਜਿਨ੍ਹਾਂ ਦੀ ਅਗਵਾਈ ਯੋਗਤਾ ਅਤੇ ਅਧਿਆਪਨ ਵਿੱਚ ਨਵੀਨਤਾ ਪ੍ਰੇਰਨਾਦਾਇਕ ਹੈ। ਇਨ੍ਹਾਂ ਦਾ ਗਿਆਨ ਅਤੇ ਤਜਰਬਾ ਬਹੁਮੁੱਲਾ ਹੈ। ਇਹ ਵਰਕਸ਼ਾਪ ਨਾ ਸਿਰਫ਼ ਇੱਕ ਅਧਿਆਪਨ ਵਿਧੀ ਹੈ ਸਗੋਂ ਇੱਕ ਪ੍ਰੇਰਨਾ ਵੀ ਹੈ ਜੋ ਸਾਨੂੰ ਸਿੱਖਿਆ ਪ੍ਰਤੀ ਸਾਡੀ ਪਹੁੰਚ ਨੂੰ ਬਦਲਣ ਅਤੇ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦਾ ਮੌਕਾ ਦਿੰਦੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਵਰਕਸ਼ਾਪ ਤੋਂ ਬਾਅਦ ਸਾਰੇ ਆਪਣੇ ਕਲਾਸਰੂਮਾਂ ਵਿੱਚ ਨਵੀਂ ਊਰਜਾ ਅਤੇ ਦ੍ਰਿਸ਼ਟੀਕੋਣ ਨਾਲ ਵਾਪਸ ਜਾਣਗੇ।
ਫੋਟੋ ਕੈਪਸ਼ਨ: ਸਕੂਲ ਪ੍ਰਿੰਸੀਪਲ ਅਤੇ ਮਹਿਮਾਨ ਵਰਕਸਾਪ ‘ਚ ਭਾਗ ਲੈਣ ਵਾਲੇ ਅਧਿਆਪਕਾਂ ਨਾਲ।