
ਕਿਹਾ: ਗਲੱਤ ਨਿਤੀਆਂ ਕਾਰਣ ਪੰਜਾਬ ਸਰਕਾਰ ਦੀ ਸਾਖ ਨੂੰ ਲੱਗ ਰਿਹਾ ਭਾਰੀ ਧੱਕਾ
ਅਮਲੋਹ,(ਅਜੇ ਕੁਮਾਰ)
ਝੋਨੇ ਦੇ ਖਰੀਦ ਸੀਜਨ ਵਿੱਚ ਐਫ.ਸੀ.ਆਈ ਦੇ ਗੁਦਾਮਾਂ ਵਿਚ ਜਗਾ ਨਾ ਹੋਣ ਕਾਰਨ ਸ਼ੈਲਰ ਮਾਲਕ ਝੋਨਾ ਪਿਛਲੇ ਸੀਜਨ ਦੌਰਾਨ ਭਾਰੀ ਘਾਟੇ ਕਾਰਣ ਆਪਣੇ ਸ਼ੈਲਰਾ ਵਿੱਚ ਸਟੋਰ ਕਰਨ ਲਈ ਪਿੱਛੇ ਹੱਟ ਗਏ ਸਨ, ਜਿਸ ਕਾਰਣ ਕਿਸਾਨਾਂ ਦੀ ਖੱਜਲ ਖ਼ੁਆਰੀ ਹੋਈ ਪ੍ਰੰਤੂ ਪੰਜਾਬ ਸਰਕਾਰ ਵੱਲੋ ਸ਼ੈਲਰ ਮਾਲਕਾਂ ਨੂੰ ਸਰਕਾਰ ਦੀਆਂ ਖਰੀਦ ਏਜੰਸੀਆ ਦੇ ਗੁਦਾਮਾ ਵਿਚ ਚਾਵਲ ਲਗਾਉਣ ਲਈ ਆਗਿਆ ਦੇਣ ਦਾ ਵਾਅਦਾ ਕੀਤਾ ਸੀ ਜਿਸ ਉਪਰੰਤ ਸ਼ੈਲਰ ਮਾਲਕਾਂ ਨੇ ਆਪਣੇ ਸ਼ੈਲਰਾਂ ਵਿੱਚ ਝੋਨਾ ਸਟੋਰ ਕਰਵਾਇਆ ਪ੍ਰੰਤੂ ਸਰਕਾਰ ਵਲੋਂ ਹਾਲੇ ਤੱਕ ਖਰੀਦ ਏਜੰਸੀਆ, ਮਾਰਕੀਟ ਕਮੇਟੀ ਅਤੇ ਨਿੱਜੀ ਪ੍ਰਾਇਵੇਟ ਗੁਦਾਮਾ ਵਿਚ ਚਾਵਲ ਭੇਜਣ ਲਈ ਐਫ.ਸੀ.ਆਈ ਨੂੰ ਡਲੀਵਰ ਕਰਨ ਦੀ ਇਜ਼ਾਜਤ ਨਹੀਂ ਦਿਤੀ ਜਿਸ ਕਾਰਣ ਪੰਜਾਬ ਦੇ ਸ਼ੈਲਰ ਮਾਲਕਾਂ ਦੀ ਹਾਲਤ ਇਸ ਸੀਜ਼ਨ ਵਿਚ ਫਿਰ ਮਾੜੀ ਹਾਲਤ ਹੋ ਗਈ ਹੈ। ਇਹ ਗੱਲ ਸੈਲਰ ਐਸੋਸੀਏਸਨ ਅਮਲੋਹ ਦੇ ਪ੍ਰਧਾਨ ਰਕੇਸ ਗਰਗ ਨੇ ਇਕ ਬਿਆਨ ਵਿਚ ਕਹੀ। ਉਨ੍ਹਾਂ ਦਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਲਿਖਤੀ ਪੱਤਰ ਭੇਜਿਆ ਹੈ ਅਤੇ ਮੰਗ ਕੀਤੀ ਕਿ ਗੁਦਾਮਾ ਨੂੰ ਤੇਜ਼ੀ ਨਾਲ ਚਾਵਲਾ ਦਾ ਭੁਗਤਾਨ ਕਰਨ ਲਈ ਦੇਣ ਦੀ ਇਜ਼ਾਜਤ ਦਿੱਤੀ ਜਾਵੇ ਅਤੇ ਪੰਜਾਬ ਸਰਕਾਰ ਵੱਲੋ ਐਫਸੀਆਈ ਦੇ ਗੁਦਾਮਾ ਵਿੱਚ ਚਾਵਲ ਲਗਾਉਣ ਲਈ ਜਗਾਂ ਬਣਾਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਰਾਹੀ ਰਾਬਤਾ ਕਾਇਮ ਕੀਤਾ ਜਾਵੇ ਨਹੀ ਤਾਂ ਆਉਣ ਵਾਲੇ ਸੀਜਨ ਵਿੱਚ ਕੋਈ ਵੀ ਸ਼ੈਲਰ ਮਾਲਕ ਆਪਣੇ ਸ਼ੈਲਰ ਵਿੱਚ ਝੋਨਾ ਲਾਉਣ ਲਈ ਸਮਰੱਥ ਨਹੀ ਰਹੇਗਾ ਜਿਸ ਕਾਰਣ ਫਿਰ ਤੋ ਪੰਜਾਬ ਦਾ ਕਿਸਾਨ ਮੰਡੀਆ ਵਿੱਚ ਰੁਲਣ ਲਈ ਮਜਬੂਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਦੀ ਸਾਖ ਨੂੰ ਭਾਰੀ ਧੱਕਾ ਲੱਗੇਗਾ ਅਤੇ ਲੰਘਿਆ ਵੇਲਾ ਫਿਰ ਹੱਥ ਨਹੀ ਆਉਣਾ ਇਸ ਲਈ ਜਲਦੀ ਤੋ ਜਲਦੀ ਗੁਦਾਮਾ ਵਿੱਚ ਜਗਾ ਬਣਾਉਣ ਲਈ ਠੌਸ ਨੀਤੀ ਅਪਣਾਈ ਜਾਵੇ।
*ਫ਼ੋਟੋ ਕੈਪਸਨ: ਰਕੇਸ ਗਰਗ*