ਹਰਿਆਣਾ ਦੇ ਸੋਨੀਪਤ ‘ਚ ਭ੍ਰਿਸ਼ਟਾਚਾਰ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਰਿਟੇਨਿੰਗ ਦੀਵਾਰ ਨਹੀਂ

ਚੰਡੀਗੜ੍ਹ, 11 ਨਵੰਬਰ, (ਦੀਪਾ ਬਰਾੜ)

ਹਰਿਆਣਾ ਦੇ ਸੋਨੀਪਤ ‘ਚ ਭ੍ਰਿਸ਼ਟਾਚਾਰ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਰਿਟੇਨਿੰਗ ਦੀਵਾਰ ਨਹੀਂ ਬਣਾਈ ਗਈ, ਇਸ ਦੇ ਬਾਵਜੂਦ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਨੇ ਉਸਾਰੀ ਕੰਪਨੀ ਨੂੰ ਲੱਖਾਂ ਰੁਪਏ ਦਾ ਭੁਗਤਾਨ ਕਰ ਦਿੱਤਾ।

ਸੜਕ ਦੇ ਨਾਲ ਇਸ ਕੰਧ ਨੂੰ ਬਣਾਉਣ ਲਈ 50 ਲੱਖ ਰੁਪਏ ਦਾ ਬਜਟ ਸੀ। ਹੁਣ ਢਾਈ ਸਾਲ ਬਾਅਦ ਜਦੋਂ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਤਾਂ ਕਾਹਲੀ ਨਾਲ ਕੰਧ ਖੜ੍ਹੀ ਕਰ ਦਿੱਤੀ ਗਈ। ਇਸ ਵਿੱਚ ਕੱਚੀਆਂ ਇੱਟਾਂ ਲਗਾ ਕੇ ਲਪਾਈ ਕਰ ਕੇ ਢੱਕ ਦਿੱਤਾ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਅਫਸਰਾਂ ਅਤੇ ਠੇਕੇਦਾਰਾਂ ਨੇ ਮਿਲ ਕੇ ਲੱਖਾਂ ਰੁਪਏ ਦਾ ਗਬਨ ਕੀਤਾ ਹੈ।

ਇਸ ਬਾਰੇ ਸੋਨੀਪਤ ਦੇ ਡੀਸੀ ਡਾਕਟਰ ਮਨੋਜ ਕੁਮਾਰ ਨੇ ਕਿਹਾ ਕਿ ਇਹ ਸਾਰਾ ਮਾਮਲਾ ਮੇਰੇ ਧਿਆਨ ਵਿੱਚ ਹੈ। ਜਾਂਚ ਦੇ ਹੁਕਮ ਦਿੱਤੇ ਹਨ। ਵਿਸਥਾਰਪੂਰਵਕ ਪੁੱਛਗਿੱਛ ਵਿੱਚ ਜੋ ਵੀ ਸਾਹਮਣੇ ਆਵੇਗਾ, ਉਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

Leave a Comment