
ਸਮਾਜ ਸੇਵਕਾ ਡਾ. ਤੀਰਥ ਬਾਲਾ ਨੇ ਲੜਕੀਆਂ ਦੇ ਟੂਰਨਾਮੈਟ ਦਾ ਕੀਤਾ ਉਦਘਾਟਨ
ਅਮਲੋਹ, ( ਅਜੇ ਕੁਮਾਰ)
ਐਨਆਰਆਈ ਸਪੋਰਟਸ ਕਲੱਬ ਅਮਲੋਹ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਗਰਾਊਂਡ ਵਿੱਚ 14 ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਤੀਸਰੇ ਦਿਨ ਵੀ ਖਿਡਾਰੀਆਂ ਨੇ ਆਪਣੀ ਖੇਡ ਦੇ ਜੌਹਰ ਦਿਖਾਏ। ਲੜਕੀਆਂ ਦੇ ਮੈਚਾਂ ਦਾ ਉਦਘਾਟਨ ਸਮਾਜ ਸੇਵਕਾ ਅਤੇ ਗੁਰਤੀਰਥ ਨਰਸਿੰਗ ਹੋਮ ਦੀ ਮਾਲਕ ਡਾ. ਤੀਰਥ ਬਾਲਾ ਨੇ ਕੀਤਾ। ਕਲੱਬ ਦੇ ਪ੍ਰਧਾਨ ਸਿੰਦਰ ਮੋਹਨ ਪੁਰੀ, ਮੀਤ ਪ੍ਰਧਾਨ ਵਿਨੋਦ ਮਿੱਤਲ, ਐਡਵੋਕੇਟ ਯਾਦਵਿੰਦਰ ਸਿੰਘ, ਅਨਿਲ ਲੁਟਾਵਾ, ਰੁਪਿੰਦਰ ਹੈਪੀ, ਪਰਮਜੀਤ ਸੂਦ, ਪਵਨ ਕੁਮਾਰ, ਡਾ. ਹਰਪਾਲ ਸਿੰਘ ਅਤੇ ਸੇਵਾ ਰਾਮ ਆਦਿ ਨੇ ਵੱਖ-ਵੱਖ ਟੂਰਨਾਮੈਟਾਂ ਦੌਰਾਨ ਆਏ ਮਹਿਮਾਨਾਂ ਦੀ ਜਾਣ-ਪਹਿਚਾਣ ਕਰਵਾਈ ਅਤੇ ਕਲੱਬ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਸਟੇਜ ਸਕੱਤਰ ਦਾ ਫ਼ਰਜ ਸ੍ਰੀ ਭਗਵਾਨ ਸਿੰਘ ਮਾਜਰੀ ਨੇ ਨਿਭਾਇਆ। ਵੱਖ-ਵੱਖ ਮੁਕਾਬਲਿਆਂ ਦੌਰਾਨ ਬਲਾਕ ਕਾਂਗਰਸ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ, ਕੌਂਸਲਰ ਅਤੇ ਐਕਟਿੰਗ ਪ੍ਰਧਾਨ ਅਰਵਿੰਦ ਸਿੰਗਲਾ ਬੋਬੀ, ਪ੍ਰਿੰਸੀਪਲ ਇਕਬਾਲ ਸਿੰਘ, ਪ੍ਰੇਮ ਲੱਤਾ, ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਚੀਮਾ, ਡਾ. ਅਰਸਦੀਪ ਸਿੰਘ, ਕੌਂਸਲਰ ਹਰਿੰਦਰ ਕੌਰ ਚੀਮਾ, ਐਸਡੀਐਫ਼ਸੀ ਬੈਕ ਦੇ ਮੈਨੇਜਰ ਪ੍ਰਿੰਸ ਵਾਲੀਆ, ਐਡਵੋਕੇਟ ਮੁਨੀਸ਼ ਮੋਦੀ, ਸਮਾਜ ਸੇਵਕ ਕੁਲਦੀਪ ਮੋਦੀ ਅਤੇ ਰਜੇਸ ਭਾਟੀਆ ਆਦਿ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ ਅਤੇ ਮਾਲੀ ਸਹਾਇਤਾ ਦਿਤੀ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮਾਘੀ ਟਰੱਸਟ ਦੇ ਚੇਅਰਮੈਨ ਐਡਵੋਕੇਟ ਤੇਜਵੰਤ ਸਿੰਘ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਅਤੇ ਜਗਨ ਨਾਥ ਪੁਰੀ ਆਦਿ ਨੇ ਵੀ ਸਿਰਕਤ ਕੀਤੀ ਅਤੇ ਕਲੱਬ ਵਲੋਂ ਹਰ ਸਾਲ ਕੀਤੇ ਜਾਦੇ ਉਪਰਾਲੇ ਦੀ ਸਲਾਘਾ ਕੀਤੀ।
*ਫ਼ੋਟੋ ਕੈਪਸਨ: ਡਾ. ਤੀਰਥ ਬਾਲਾ ਅਤੇ ਹੋਰ ਖਿਡਾਰੀਆਂ ਨਾਲ ਸਾਂਝੀ ਤਸਵੀਰ ਕਰਵਾਉਂਦੇ ਹੋਏ।*