ਸਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਕੀਤੀ ਸਿਰਕਤ
ਅਮਲੋਹ,(ਅਜੇ ਕੁਮਾਰ)
ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਸਿਰਕਤ ਕੀਤੀ। ਗਊਸ਼ਾਲਾ ਦੇ ਪੰਡਤ ਰਵਿੰਦਰ ਰਵੀ ਨੇ ਮੰਤਰਾਂ ਦਾ ਉਚਾਰਣ ਕੀਤਾ ਜਦੋ ਕਿ ਸਮਾਜ ਸੇਵੀ ਅਤੇ ਸ੍ਰੀ ਰਾਮ ਮੰਦਰ ਟਰੱਸਟ ਦੇ ਖਜ਼ਾਨਚੀ ਸਿਵ ਕੁਮਾਰ ਗੋਇਲ, ਸੰਗੀਤਾ ਗੋਇਲ ਅਤੇ ਸਰੋਜ ਰਾਣੀ ਨੇ ਮੁੱਖ ਜਜ਼ਮਾਨ ਵਜੋਂ ਪੂਜਾ ਦੀ ਰਸਮ ਕਰਵਾਈ। ਸ੍ਰੀ ਸੂਦ ਨੇ ਦਸਿਆ ਕਿ ਹਰ ਮਹੀਨੇ ਦੀ ਪੂਰਨਮਾਸ਼ੀ ਅਤੇ ਮੱਸਿਆ ਦਾ ਦਿਹਾੜਾ ਗਊਸ਼ਾਲਾ ਵਿਚ ਮਨਾਇਆ ਜਾਦਾ ਹੈ ਜਿਸ ਵਿਚ ਉਨ੍ਹਾਂ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਨੂੰ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਸੰਮਤੀ ਅਤੇ ਗਊਸ਼ਾਲਾ ਦੇ ਸਰਪਰਸਤ ਪ੍ਰੇਮ ਚੰਦ ਸ਼ਰਮਾ ਨੇ ਦਸਿਆ ਕਿ 8 ਅਤੇ 9 ਫਰਵਰੀ ਨੂੰ ਸ੍ਰੀ ਰਾਮ ਮੰਦਰ ਧਰਮਸਾਲਾ ਬੁੱਗਾ ਅੱਡਾ ਅਮਲੋਹ ਵਿਚ ਗਊ ਸ੍ਰੀ ਰਾਮ ਕਥਾ ਦੁਪਹਿਰ 3 ਵਜੇ ਤੋਂ 6 ਵਜੇ ਤੱਕ ਕਰਵਾਈ ਜਾ ਰਹੀ ਹੈ ਜਿਸ ਵਿਚ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦਸਿਆ ਕਿ ਦੋਵੇ ਦਿਨ ਅਤੁੱਟ ਲੰਗਰ ਚਲਾਇਆ ਜਾਵੇਗਾ। ਇਸ ਮੌਕੇ ਸ੍ਰੀ ਰਾਮ ਮੰਦਰ ਟਰੱਸਟ ਦੇ ਪ੍ਰਧਾਨ ਸੋਹਣ ਲਾਲ ਅਬਰੋਲ, ਖਜ਼ਾਨਚੀ ਸੁਭਾਸ ਚੰਦ ਜਿਦਲ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਨੋਹਰ ਲਾਲ ਵਰਮਾ, ਵੈਦਿਕ ਸਨਾਂਤਨ ਭਵਨ ਦੇ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ, ਐਨਆਰਆਈ ਦੇਵ ਰਾਜ ਪੁਰੀ, ਪਾਵਰਕਾਮ ਦੇ ਐਸਡੀਓ ਸੰਜੀਵ ਧੀਰ, ਰਿਟ. ਐਸਡੀਓ ਤਰਸੇਮ ਲਾਲ, ਸੰਮਤੀ ਦੇ ਜਨਰਲ ਸਕੱਤਰ ਰਜੇਸ ਕੁਮਾਰ, ਸੱਤਪਾਲ, ਮਾਸਟਰ ਸਰਵਣ ਸਿੰਘ, ਭੂਸ਼ਨ ਸ਼ਰਮਾ, ਭੂਸ਼ਨ ਗਰਗ, ਸਮਾਜ ਸੇਵੀ ਜਤਿੰਦਰ ਬਨਸਾਂਲ, ਚਮਨ ਲਾਲ, ਬਿਟੂ ਰਾਮ, ਅਸ਼ੋਕ ਧੰਮੀ, ਪ੍ਰੈਸ ਕਲੱਬ ਦੇ ਚੇਅਰਮੈਨ ਸਵਰਨਜੀਤ ਸਿੰਘ ਸੇਠੀ ਅਤੇ ਪੱਤਰਕਾਰ ਅਜੇ ਕੁਮਾਰ ਆਦਿ ਨੇ ਸਿਰਕਤ ਕੀਤੀ। ਬਾਅਦ ਵਿਚ ਬਰੈਡ ਪਕੌੜੇ, ਫ਼ਲ, ਬਰਫ਼ੀ ਅਤੇ ਚਾਹ ਆਦਿ ਦਾ ਲੰਗਰ ਲਗਾਇਆ ਗਿਆ।
*ਫ਼ੋਟੋ ਕੈਪਸਨ: ਮੋਨੀ ਮੱਸਿਆ ਮੌਕੇ ਪੂਜਾ ਉਪਰੰਤ ਗਊ ਸੇਵਾ ਸੰਮਤੀ ਦੇ ਅਹੁੱਦੇਦਾਰ ਅਤੇ ਪਤਵੰਤੇ ਆਰਤੀ ਕਰਦੇ ਹੋਏ।*