ਅਮਲੋਹ ਸ਼ਹਿਰ ਦਾ ਵਿਕਾਸ ਤੇ ਤਰੱਕੀ ਸ਼੍ਰੋਮਣੀ ਅਕਾਲੀ ਦਲ ਦੇ ਹਰ ਉਮੀਦਵਾਰ ਦਾ ਮੁੱਖ ਨਿਸ਼ਾਨਾ:— ਰਾਜੂ ਖੰਨਾ

ਅਮਲੋਹ ਦੇ ਵਾਰਡ ਨੰਬਰ 02,04 ਅਤੇ 05 ਵਿੱਚ ਕੀਤਾ ਡੋਰ ਟੂ ਡੋਰ ਪ੍ਰਚਾਰ।

 

ਅਮਲੋਹ,19 ਦਸੰਬਰ : ਅਮਲੋਹ ਸ਼ਹਿਰ ਅੰਦਰ ਨਗਰ ਕੌਂਸਲ ਦੀ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਇੱਕ ਉਮੀਦਵਾਰ ਦਾ ਮੁੱਖ ਨਿਸ਼ਾਨਾ ਸ਼ਹਿਰ ਦਾ ਵਿਕਾਸ ਤੇ ਤਰੱਕੀ ਹੈ। ਜਿਸ ਲਈ ਸ਼ਹਿਰ ਦੇ ਹਰ ਵੋਟਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਸਾਥ ਦੇ ਕਿ ਨਗਰ ਕੌਂਸਲ ਵਿੱਚ ਭੇਜਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 02 ਤੋਂ ਉਮੀਦਵਾਰ ਗੁਰਦੀਪ ਸਿੰਘ ਬੱਬੀ,ਵਾਰਡ ਨੰਬਰ 04 ਤੋਂ ਉਮੀਦਵਾਰ ਸੁਖਵਿੰਦਰ ਸਿੰਘ ਕਾਲਾ ਅਰੌੜਾ ਤੇ ਵਾਰਡ ਨੰਬਰ 05 ਤੋਂ ਉਮੀਦਵਾਰ ਸ੍ਰੀਮਤੀ ਗੁਰਮੀਤ ਕੌਰ ਦੇ ਹੱਕ ਵਿੱਚ ਸ਼ਹਿਰ ਦੇ ਘਰ ਘਰ ਪ੍ਰਚਾਰ ਕਰਨ ਸਮੇਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਅੱਜ ਅਮਲੋਹ ਸ਼ਹਿਰ ਦੇ ਵਾਸਿਆਂ ਨੂੰ ਵਧੇਰੇ ਸਮੱਸਿਆਂਵਾਂ ਨਾਲ ਜੂਝਣਾ ਪੈ ਰਿਹਾ ਹੈ।ਜਿਸ ਲਈ ਹਰ ਵਾਰਡ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ।ਤਾ ਜੋ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ। ਉਹਨਾਂ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਨੇ ਅਮਲੋਹ ਨਗਰ ਕੌਂਸਲ ਦੀ ਚੋਣ ਵਿੱਚ ਉਮੀਦਵਾਰ ਉਤਾਰੇ ਹਨ ਉਹ ਪੁਰੇ ਇਮਾਨਦਾਰ ਤੇ ਵਿਕਾਸ ਨੂੰ ਪਹਿਲ ਦੇਣ ਵਾਲੇ ਹਨ। ਜੋ ਸਹਿਰ ਦੇ ਸਰਬਪੱਖੀ ਵਿਕਾਸ ਲਈ ਸਿਰਤੋੜ ਯਤਨ ਕਰਨਗੇ। ਉਹਨਾਂ ਕਿਹਾ ਕਿ 21 ਦਸੰਬਰ ਨੂੰ ਸ਼ਹਿਰ ਦੀ ਬੇਹਤਰੀ ਲਈ ਹਰ ਵੋਟਰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾਉਣ ਤਾ ਜੋ ਸ਼ਹਿਰ ਦੇ ਤਰੱਕੀ, ਵਿਕਾਸ ਤੇ ਖੁਸ਼ਹਾਲੀ ਦਾ ਰਾਹ ਖੁੱਲ੍ਹ ਸਕੇ। ਇਸ ਚੋਣ ਪ੍ਰਚਾਰ ਸਮੇ ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਕਰਮਜੀਤ ਸਿੰਘ ਭਗੜਾਣਾ,ਹਰਵਿੰਦਰ ਸਿੰਘ ਬਿੰਦਾ ਮਾਜਰੀ, ਐਡਵੋਕੇਟ ਸ਼ੀਤਲ ਸ਼ਰਮਾ,ਡਾ ਜਸਵੰਤ ਸਿੰਘ ਅਲਾਦਾਦਪੁਰ, ਰਣਜੀਤ ਸਿੰਘ ਘੋਲਾ ਰੁੜਕੀ,ਰੇਸ਼ਮ ਸਿੰਘ ਵਿਰਕ,ਜਥੇਦਾਰ ਸ਼ਰਧਾ ਸਿੰਘ ਛੰਨਾ, ਮਿੰਟੂ ਅਰੌੜਾ,ਰੂਪ ਸਿੰਘ,ਕੇਵਲ ਖਾ ਧਰਮਗੜ,ਮੋਹਣ ਸਿੰਘ,ਕਾਲਾ ਗੋਸਲ, ਹਰਮਿੰਦਰ ਸਿੰਘ ਕੁੰਭੜਾ,ਪਰਮਿੰਦਰ ਸਿੰਘ ਨੀਟਾ ਸੰਧੂ, ਕੰਵਲਜੀਤ ਸਿੰਘ ਗਿੱਲ,ਰਾਜਨ ਅਰੌੜਾ, ਪਰਮਜੀਤ ਸਿੰਘ ਔਜਲਾ,ਹਰਜੀਤ ਸਿੰਘ ਜੀਤਾ, ਇੰਦਰਜੀਤ ਸਿੰਘ ਚਤੁਰਪੁਰਾ,ਯਾਦਵਿੰਦਰ ਸਿੰਘ ਪਨਾਗ, ਸਤੀਸ਼ ਕੁਮਾਰ ਸ਼ਰਮਾ,ਮਿੱਠੂ ਅਮਲੋਹ, ਦਵਿੰਦਰ ਸਿੰਘ, ਗੁਰਦੀਪ ਸਿੰਘ, ਗੁਰਲਾਲ ਸਿੰਘ,ਜੋਨਵੀਰ ਸਿੰਘ,ਮਿੱਟੂ ਅਮਲੋਹ, ਨਵੀਂ ਅਰੌੜਾ,ਗਗਨਦੀਪ ਸਿੰਘ, ਕਸ਼ਮੀਰਾ ਸਿੰਘ ਸੋਨੀ,ਗੁਰਤੇਜ ਸਿੰਘ,ਰਾਣਾਵੀਰ ਸਿੰਘ,ਪ੍ਰੀਤੀ ਸਿੰਘ, ਗੌਬਿੰਦ ਸਿੰਘ, ਸੁਖਵੀਰ ਸਿੰਘ,ਜੱਸੀ ਅਰੌੜਾ, ਹਰਕੀਰਤ ਸਿੰਘ ਪਨਾਗ,ਸਤਨਾਮ ਸਿੰਘ ਜੰਡੂ,ਪ੍ਰਗਟ ਸਿੰਘ,ਹਨੀ ਪੁਰੀ, ਗੁਰਮੀਤ ਸਿੰਘ ਗੀਤਾ, ਸੁਰਜੀਤ ਸਿੰਘ, ਜਸ਼ਨਦੀਪ ਸਿੰਘ ਸ਼ਾਹਪੁਰ, ਅੰਗਰੇਜ਼ ਸਿੰਘ ਲਾਡਪੁਰ,ਗੁਰਮੀਤ ਸਿੰਘ ਨੰਬਰਦਾਰ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਮੌਜੂਦ ਸਨ।

 

ਫੋਟੋ ਕੈਪਸਨ (1) ਅਮਲੋਹ ਦੇ ਵਾਰਡ ਨੰਬਰ 04 ਅਤੇ 05 ਵਿੱਚ ਡੋਰ ਟੂ ਡੋਰ ਪ੍ਰਚਾਰ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਬੀਬੀ ਗੁਰਮੀਤ ਕੌਰ ਤੇ ਹੋਰ ਆਗੂ

 

ਫੋਟੋ ਕੈਪਸਨ (2) ਅਮਲੋਹ ਦੇ ਵਾਰਡ ਨੰਬਰ 04 ਵਿੱਚ ਉਮੀਦਵਾਰ ਸੁਖਵਿੰਦਰ ਸਿੰਘ ਕਾਲਾ ਅਰੌੜਾ ਦੇ ਹੱਕ ਵਿੱਚ ਘਰ ਘਰ ਪ੍ਰਚਾਰ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ।

 

ਫੋਟੋ ਕੈਪਸਨ (3) ਅਮਲੋਹ ਦੇ ਵਾਰਡ ਨੰਬਰ 05 ਵਿੱਚ ਬੀਬੀ ਗੁਰਮੀਤ ਕੌਰ ਦੇ ਹੱਕ ਵਿੱਚ ਪ੍ਰਚਾਰ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ।

 

ਫੋਟੋ ਕੈਪਸਨ (04) ਅਮਲੋਹ ਦੇ ਵਾਰਡ ਨੰਬਰ 02 ਤੋਂ ਉਮੀਦਵਾਰ ਗੁਰਦੀਪ ਸਿੰਘ ਬੱਬੀ ਦੇ ਹੱਕ ਵਿੱਚ ਪ੍ਰਚਾਰ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ।

ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ।

ਪੱਤਰਕਾਰ ਅਜੇ ਕੁਮਾਰ ਅਮਲੋਹ

Leave a Comment