ਪੀ.ਐੱਮ ਸ੍ਰੀ ਸਰਕਾਰੀ ਹਾਈ ਸਕੂਲ ਹਰਬੰਸਪੁਰਾ ਵਿਖੇ ਵਿਧਾਇਕ ਰਾਏ ਨੇ ਰਖਿਆ ਨਵੀ ਸਾਇੰਸ ਲੈਬ ਦਾ ਨੀਹ ਪੱਥਰ

ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)

 

ਪੀ.ਐੱਮ ਸ੍ਰੀ ਸਰਕਾਰੀ ਹਾਈ ਸਕੂਲ ਹਰਬੰਸਪੁਰਾ ਨੂੰ ਨਬਾਰਡ ਪ੍ਰੋਜੈਕਟ ਅਧੀਨ ਨਵੀਂ ਸਾਇੰਸ ਲੈਬ ਦਾ ਨੀਂਹ ਪੱਥਰ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ, ਸਰਕਾਰੀ ਸੈਕੰਡਰੀ ਸਕੂਲ ਸੰਗਤਪੁਰ ਸੋਢੀਆਂ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਅਤੇ ਮੁਖ-ਅਧਿਆਪਕ ਸੰਦੀਪ ਜੈਨ ਨੇ ਰਖਿਆ ਅਤੇ ਦਾਖਲਾ ਮੁਹਿੰਮ 2025-26 ਦਾ ਅਗਾਜ਼ ਕੀਤਾ। ਇਸ ਮੌਕੇ ਮੁੱਖ-ਅਧਿਆਪਕ ਅਤੇ ਸਟਾਫ਼ ਵੱਲੋਂ ਵਿਧਾਇਕ ਰਾਏ ਦਾ ਸਕੂਲ ਬੈਂਡ ਨਾਲ ਸਵਾਗਤ ਕੀਤਾ ਗਿਆ ਅਤੇ ਗੁਰੂਦੁਆਰਾ ਸਾਹਿਬ ਦੇ ਸੇਵਾਦਾਰ ਨੇ ਅਰਦਾਸ ਕਰਕੇ ਨੀਂਹ ਪੱਥਰ ਦੀ ਰਸਮ ਕਰਵਾਈ। ਜਿਲ੍ਹਾ ਸਿੱਖਿਆ ਅਫਸਰ ਦੀ ਨੁਮਾਇੰਦਗੀ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਨਿਭਾਈ। ਵਿਧਾਇਕ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਸਕੂਲਾਂ ਦੀਆਂ ਲੋੜਾਂ ਜਿਵੇਂ ਕਮਰਿਆਂ ਦੀ ਉਸਾਰੀ ਅਤੇ ਸਕੂਲਾਂ ਨੂੰ ਸੁੰਦਰ ਬਣਾਉਣ ਦਾ ਕੰਮ ਕਰ ਰਹੀ ਹੈ। ਸਿੱਖਿਆ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਸਕੂਲ ਦੀ ਸਟੇਜ ਅੱਗੇ ਇੰਟਰਲੌਕ ਟਾਈਲਾਂ ਦਾ ਫਰਸ਼ ਲਗਵਾਉਣ ਦਾ ਵੀ ਵਾਅਦਾ ਕੀਤਾ। ਸ੍ਰੀ ਸਰਬਜੀਤ ਸਿੰਘ ਨੇ ਕਿਹਾ ਕਿ ਸਕੂਲ ਦੀ ਚੰਗੀ ਕਾਰਗੁਜ਼ਾਰੀ ਸੱਦਕਾ ਇਹ ਸਕੂਲ ਜ਼ਿਲ੍ਹੇ ਵਿਚ ਮੋਹਰੀ ਹੈ। ਹੈੱਡ ਮਾਸਟਰ ਸੰਦੀਪ ਜੈਨ ਨੇ ਕਿਹਾ ਕਿ ਸਕੂਲ ਨੂੰ ਲੰਬੇ ਸਮੇਂ ਤੋਂ ਸਾਇੰਸ ਲੈਬ ਦੀ ਉਡੀਕ ਸੀ ਅਤੇ ਹੁਣ ਵਿਦਿਆਰਥੀ ਚੰਗੀ ਤਰ੍ਹਾਂ ਆਪਣੀ ਸਾਇੰਸ ਵਿਸ਼ੇ ਦੀ ਪੜ੍ਹਾਈ ਪ੍ਰੈਕਟੀਕਲਾਂ ਸਮੇਤ ਕਰ ਸਕਣਗੇ। ਉਨ੍ਹਾਂ ਵਿਧਾਇਕ ਰਾਏ ਦਾ ਇਸ ਲਈ ਧੰਨਵਾਦ ਕਰਦੇ ਹੋਏ ਆਸ ਕੀਤੀ ਕਿ ਉਹ ਇਸੇ ਤਰ੍ਹਾਂ ਸਕੂਲ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਗੇ। ਉਨ੍ਹਾਂ ਸਕੂਲ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਦਿਤਾ। ਇਸ ਮੌਕੇ ਜਮਾਤ ਸਵੱਛਤਾ ਮੁਕਾਬਲੇ ਵਿੱਚ ਮਿਡਲ ਵਿੰਗ ਵਿੱਚੋਂ 8ਵੀਂ ਅਤੇ ਹਾਈ ਵਿੰਗ ਵਿੱਚੋਂ 9ਵੀਂ ਦੇ ਵਿਦਿਆਰਥੀਆਂ ਅਤੇ ਜਮਾਤ ਇੰਚਾਰਜਾਂ ਨੂੰ ਪਹਿਲੀ ਪੁਜੀਸ਼ਨ ਹਾਸਲ ਕਰਨ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਸਰਨਦੀਪ ਕੌਰ, ਪੰਚ ਨਿਰਭੈ ਸਿੰਘ, ਪ੍ਰੇਮ ਸਿੰਘ, ਹਰਜੀਤ ਕੌਰ ਅਤੇ ਦੀਪਕ ਕਾਕੜੀਆ ਆਦਿ ਸ਼ਾਮਲ ਸਨ। ਰਿਟ. ਸੈਟਰ ਹੈਡ ਟੀਚਰ ਦਰਬਾਰਾ ਸਿੰਘ ਨੇ ਪਿੰਡ ਅਤੇ ਸਕੂਲ ਸਬੰਧੀ ਵਿਚਾਰ ਪੇਸ਼ ਕੀਤੇ। ਪੰਚਾਇਤ, ਐਸ.ਐੱਮ.ਸੀ. ਕਮੇਟੀ ਅਤੇ ਸਕੂਲ ਦੇ ਅਧਿਆਪਕਾਂ ਦਾ ਵਿਧਾਇਕ ਰਾਏ ਨੇ ਸਨਮਾਨ ਕੀਤਾ। ਸਟੇਜ ਸਕੱਤਰ ਦਾ ਫਰਜ਼ ਹਿੰਦੀ ਅਧਿਆਪਕ ਰਾਜੀਵ ਕੁਮਾਰ ਨੇ ਨਿਭਾਇਆ। ਇਸ ਮੌਕੇ ਸੋਹਣ ਸਿੰਘ, ਸਿਮਰਨਜੀਤ ਕੌਰ, ਸ਼ਾਕਸੀ ਰਾਣੀ, ਤਰਨਦੀਪਕੌਰ, ਬਿਕਰਮਜੀਤਸਿੰਘ, ਲਖਵਿੰਦਰਸਿੰਘ, ਅਤੁਲ ਸ਼ਰਮਾ, ਸਾਬਕਾ ਹਿੰਦੀ ਅਧਿਆਪਕਾ ਨੀਰੂ, ਦਵਿੰਦਰਸਿੰਘ, ਸੰਤਰੈਣ, ਜੱਗਾ ਸਿੰਘ, ਬਲਵੀਰ ਕੌਰ, ਜਸਵਿੰਦਰ ਕੌਰ, ਹਰਜਿੰਦਰ ਕੌਰ, ਕਿਰਨਪਾਲ ਕੌਰ, ਬਲਜਿੰਦਰ ਸਿੰਘ, ਬਲਜੀਤ ਸਿੰਘ, ਬਿਕਰਮਜੀਤ ਸਿੰਘ, ਕਰਨ ਚੀਮਾਂ, ਸੁਖਵਿੰਦਰ ਸਿੰਘ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ।

 

*ਫੋਟੋ ਕੈਪਸ਼ਨ: ਵਿਧਾਇਕ ਲਖਵੀਰ ਸਿੰਘ ਰਾਏ ਦਾਖਲਾ ਮੁਹਿੰਮ ਦਾ ਰਿਬਨ ਕੱਟ ਕੇ ਅਗਾਜ਼ ਕਰਦੇ ਹੋਏ।*

Leave a Comment