
ਮੰਡੀ ਗੋਬਿੰਦਗੜ੍ਹ(ਜਗਜੀਤ ਸਿੰਘ)ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਪੀ.ਆਈ.ਐੱਮ.ਟੀ) ਅਲੌੜ ਵਿਖੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਨੂੰ ਚੇਅਰਮੇਨ ਨਰੇਸ਼ ਕੁਮਾਰ ਅਗਰਵਾਲ ਦੀ ਅਗਵਾਈ ’ਚ ਕੇਂਦਰੀ ਬਜਟ-2025 ਲਾਈਵ ਦਿਖਾਇਆ ਗਿਆ ਜੋ ਕਿ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਲਾਈਵ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਬਜਟ ਅਤੇ ਇਸਦੀ ਮਹੱਤਤਾ ਨੂੰ ਧਿਆਨ ਨਾਲ ਸੁਣਿਆ ਅਤੇ ਸਮਝਿਆ। ਇਸ ਦੌਰਾਨ ਟਰੇਨਿੰਗ ਅਤੇ ਪਲੇਸਮੈਟ ਮੁੱਖੀ ਗੁਰਪ੍ਰੀਤ ਸਿੰਘ, ਵੰਦਨਾ ਗਰਗ, ਸਿਮਰਨਜੀਤ ਕੌਰ, ਰੇਸ਼ਮੀ ਸੇਠੀ, ਰਮਨਦੀਪ ਕੌਰ ਅਤੇ ਦਿਵਿਤਾ ਸ਼ਰਮਾ ਵੀ ਹਾਜ਼ਰ ਸਨ । ਕਾਲਜ ਦੇ ਕਾਰਜਕਾਰੀ ਡਾਇਰੈਕਟਰ ਕੁਲਦੀਪ ਸਿੰਘ ਸੇਖੋਂ ਨੇ ਵਿਦਿਆਰਥੀਆਂ ਨਾਲ ਬਜਟ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਇਸ ਦੇ ਪ੍ਰਭਾਵਾਂ ਬਾਰੇ ਸਮਝਾਇਆ l
*ਫੋਟੋ ਕੈਪਸ਼ਨ: ਪਿਮਟ ਦੇ ਵਿਦਿਆਰਥੀ ਕੇਦਰੀ ਬਜਟ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ।*