ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)
ਰਿਮਟ ਮਲਟੀ ਸਪੈਸਲਿਸਟੀ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਚ ਵਿਸ਼ਾਲ ਮੈਡੀਕਲ ਚੈਕਅੱਪ ਕੈਪ ਲਗਾਇਆ ਗਿਆ, ਜਿਸ ਵਿਚ 500 ਤੋਂ ਵੱਧ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ ਲੋੜਵੰਦਾਂ ਦੇ ਮੁਫ਼ਤ ਟੈਸਟ, ਐਕਸਰੈ, ਅਲਟਰਾ ਸਾਉਂਡ ਆਦਿ ਕੀਤੇ ਗਏ। ਕੈਪ ਦੌਰਾਨ ਮੈਡੀਸ਼ਨ ਦੇ ਮਾਹਰ ਡਾ. ਲਵਦੀਪ ਸੈਣੀ, ਪਿਸ਼ਾਬ ਦੇ ਰੋਗਾਂ ਦੇ ਮਾਹਰ ਡਾ. ਅਸ਼ੀਸ਼ ਪਾਲ ਸਿੰਘ, ਔਰਤਾਂ ਰੋਗਾਂ ਦੀ ਮਾਹਰ ਡਾ. ਆਉਸ਼ੀ ਕੌਂਸਲ, ਸਰਜ਼ਰੀ ਦੇ ਮਾਹਰ ਡਾ. ਗੁਰਤਾਜ਼ ਸਿੰਘ, ਦੰਦਾਂ ਦੇ ਮਾਹਰ ਡਾ. ਹਿਮਾਂਸੂ ਸੂਦ ਅਤੇ ਨੱਕ, ਕੰਨ ਅਤੇ ਗਲ੍ਹੇ ਦੇ ਮਾਹਰ ਡਾ. ਨਈਆ ਰਾਓ ਆਦਿ ਨੇ ਮਰੀਜ਼ਾਂ ਦਾ ਚੈਕਅੱਪ ਕੀਤਾ। ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ. ਕੇਸੀ ਗੋਇਲ ਨੇ ਦਸਿਆ ਕਿ ਰਿਮਟ ਹਸਪਤਾਲ ਇਲਾਕੇ ਦਾ ਸਭ ਤੋਂ ਅਧੁਨਿਕ ਸਹੂਲਤਾਂ ਵਾਲਾ ਵਿਸਾਲ ਹਸਪਤਾਲ ਹੈ ਜਿਸ ਵਿਚ ਹਰ ਕਿਸਮ ਦੀ ਬਿਮਾਰੀ ਦਾ ਅਧੁਨਿਕ ਮਸ਼ੀਨਾਂ ਰਾਹੀ ਸਸਤੇ ਰੇਟ ‘ਤੇ ਤਸੱਲੀਬਖਸ਼ ਇਲਾਜ਼ ਕੀਤਾ ਜਾਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਹਜਾਰਾਂ ਮਰੀਜ਼ ਵੱਖ-ਵੱਖ ਬਿਮਾਰੀਆਂ ਦਾ ਇਸ ਹਸਪਤਾਲ ਤੋਂ ਇਲਾਜ ਕਰਵਾ ਚੁਕੇ ਹਨ ਅਤੇ ਸੈਕੜੇ ਮਰੀਜ਼ ਰੋਜਾਂਨਾ ਇਸ ਹਸਪਤਾਲ ਦੀਆਂ ਸਹੂਲਤਾਂ ਦਾ ਲਾਭ ਲੈ ਰਹੇ ਹਨ। ਉਨ੍ਹਾਂ ਦਸਿਆ ਕਿ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ ਇਸ ਹਸਪਤਾਲ ਵਿਚ ਹਰ ਵੀਰਵਾਰ ਨੂੰ ਮੁਫ਼ਤ ਮੈਡੀਕਲ ਕੈਪ ਲਗਾਇਆ ਜਾਦਾ ਹੈ ਜਿਸ ਵਿਚ ਮਰੀਜ਼ਾਂ ਦੇ ਸਾਰੇ ਟੈਸਟ ਮੁਫ਼ਤ ਕੀਤੇ ਜਾਦੇ ਹਨ ਅਤੇ ਦਵਾਈਆਂ ‘ਤੇ ਵੀ 40 ਪ੍ਰਤੀਸ਼ਤ ਛੋਟ ਕੀਤੀ ਜਾਦੀ ਹੈ। ਉਨ੍ਹਾਂ ਦਸਿਆ ਕਿ ਹਸਪਤਾਲ ਵਿਚ ਅਧੁਨਿਕ ਮਸ਼ੀਨਾਂ ਨਾਲ ਚੁਲ੍ਹੇ, ਗੋਡਿਆਂ ਆਦਿ ਦੇ ਅਪ੍ਰੇਸ਼ਨ ਕੀਤੇ ਜਾ ਰਹੇ ਹਨ, ਇਸ ਤੋਂ ਇਲਾਵਾ ਅੱਖਾਂ ਦੀ ਐਨਕ ਉਤਾਰਨ ਲਈ ਵੀ ਵਿਸੇਸ਼ ਲਾਸਿਕ ਮਸ਼ੀਨ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਦੇ ਨਾਲ 15 ਮਿੰਟ ਦੇ ਛੋਟੇ ਅਪ੍ਰੇਸ਼ਨ ਰਾਹੀ ਹੀ ਐਨਕਾਂ ਤੋਂ ਸਦਾ ਲਈ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਸ ਹਸਪਤਾਲ ਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ।
*ਫ਼ੋਟੋ ਕੈਪਸਨ: ਕੈਂਪ ਦੌਰਾਨ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਮਰੀਜ਼।*