ਬਿਮਾਰੀਆਂ ਤੋਂ ਛੁੱਟਕਾਰਾ ਦਵਾਉਂਣ ਲਈ ਲਿਖੀ ਪੁਸਤਕ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਨੂੰ ਕੀਤੀ ਭੇਟ
ਅਮਲੋਹ,(ਅਜੇ ਕੁਮਾਰ)
ਪ੍ਰਸਿਧ ਡਾ. ਧੰਨਵੰਤ ਰਾਏ ਸੂਦ ਨੇ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਆਪਣੀ ਇਕ ਪੁਸਤਕ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਹੈ ਜਿਸ ਦੀ ਇਕ ਕਾਪੀ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਨੂੰ ਭੇਟ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਸੀ ਆਪਣਾ ਖਾਣ-ਪੀਣ ਸੁਧਾਰ ਸਕੀਏ ਤਾਂ 100 ਸਾਲ ਤੋਂ ਵੱਧ ਉਮਰ ਭੋਗ ਸਕਦੇ ਹਾਂ। ਉਨ੍ਹਾਂ ਦਸਿਆ ਕਿ ਅੱਜ ਲੋਕ ਸਭ ਤੋਂ ਜਿਆਦਾ ਵੱਧ ਰਹੇ ਵੱਜਨ, ਸੂਗਰ ਅਤੇ ਕੈਂਸਰ ਆਦਿ ਤੋਂ ਪੀੜਤ ਹਨ ਜਿਸ ਦੇ ਮੁਖ ਕਾਰਣ ਲਈ ਅਸੀ ਖੁਦ ਜੁਮੇਵਾਰ ਹਾਂ। ਉਨ੍ਹਾਂ ਦਸਿਆ ਕਿ ਇਸ ਪੁਸਤਕ ਵਿਚ ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ ਅਸੀ ਆਪਣੇ ਖਾਣ-ਪੀਣ ਦੇ ਸੁਧਾਰ ਨਾਲ ਇਨ੍ਹਾਂ ਬਿਮਾਰੀਆਂ ਤੇ ਕਾਬੂ ਪਾ ਸਕਦੇ ਹਾਂ। ਉਨ੍ਹਾਂ ਦਸਿਆ ਕਿ ਇਸ ਕਿਤਾਬ ਲਈ ਉਨ੍ਹਾਂ ਸਖਤ ਮਹਿਨਤ ਕੀਤੀ, ਕਈ ਵਿਦਵਾਨਾਂ ਨਾਲ ਵੀ ਚਰਚਾ ਕੀਤੀ ਅਤੇ ਮਰੀਜਾਂ ਉਪਰ ਤਜਰਬਾ ਕਰਨ ਤੋਂ ਬਾਅਦ ਪਾਠਕਾਂ ਲਈ ਇਹ ਪੁਸਤਕ ਲੋਕ ਅਰਪਣ ਕੀਤੀ ਹੈ ਜੋਂ ‘ਰਾਮ ਬਣ’ ਕੇ ਉਨ੍ਹਾਂ ਲਈ ਸਹਾਈ ਹੋਵੇਗੀ। ਉਨ੍ਹਾਂ ਪੁਸਤਕ ਦੀ ਕੀਮਤ ਸਿਰਫ਼ 450 ਰੁਪਏ ਰੱਖੀ ਹੈ। ਉਨ੍ਹਾਂ ਦਸਿਆ ਕਿ ਪਾਠਕਾਂ ਦਾ ਕਿਤਾਬ ਪ੍ਰਤੀ ਭਾਰੀ ਉਤਸ਼ਾਹ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬਿਮਾਰੀਆਂ ਤੇ ਕਾਬੂ ਪਾਉਂਦ ਲਈ ਮਨ ਦੀ ਦ੍ਰਿੜਤਾ ਜਰੂਰੀ ਹੈ। ਉਨ੍ਹਾਂ ਮੋਟਾਪੇ ਤੋਂ ਬਚਾਅ ਲਈ 16 ਘੰਟੇ ਭੁੱਖੇ ਰਹਿਣ ਅਤੇ 8 ਘੰਟੇ ਹੀ ਖਾਣ ਪੀਣ ਦਾ ਸੁਝਾਅ ਦਿਤਾ। ਇਸ ਦੌਰਾਨ ਵੀ ਮਿਠਾ, ਮੱਖਣ ਅਤੇ ਤਲੀਆਂ ਚੀਜਾਂ ਤੋਂ ਪ੍ਰਹੇਜ਼ ਲਈ ਕਿਹਾ। ਉਨ੍ਹਾਂ ਕਿਹਾ ਕਿ ਬਰੈਡ ਆਦਿ ਵਿਚ ਵੀ ਕਥਿਤ ਕੈਮੀਕਲ ਦਾ ਖਤਰਾ ਹੋਣ ਕਾਰਣ ਇਸ ਦੀ ਘੱਟ ਵਰਤੋ ਕਰਨੀ ਚਾਹੀਦੀ ਹੈ ਸਗੋਂ ਮੌਸਮੀ ਸਬਜ਼ੀਆਂ ਅਤੇ ਫ਼ਲਾਂ ਦੀ ਵਰਤੋ ਕਰਨੀ ਚਾਹੀਦੀ ਹੈ।
*ਫ਼ੋਟੋ ਕੈਪਸਨ: ਡਾ. ਧੰਨਵਤ ਰਾਏ ਸੂਦ ਆਪਣੀ ਪੁਸਤਕ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਨੂੰ ਭੇਟ ਕਰਦੇ ਹੋਏ।*