8 ਮਾਰਚ ਨੂੰ 100 ਔਰਤਾਂ ਨੂੰ ਦੀਵਾਨ ਟੋਡਰ ਮੱਲ ਅਵਾਰਡ ਨਾਲ ਜਖਵਾਲੀ ‘ਚ ਕੀਤਾ ਜਾਵੇਗਾ ਸਨਮਾਨਿਤ
ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ, ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨਤਮਸਤਕ ਹੋਣ ਉਪਰੰਤ ਮੰਚ ਦੇ ਆਗੂ ਗੁਰਤੇਜ ਸਿੰਘ ਭਾਗਨਪੁਰ ਦਾ ਸਨਮਾਨ ਕਰਕੇ ਉਸ ਨੂੰ ਯੂਥ ਵਿੰਗ ਦੇ ਸੂਬਾ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਦਿਤਾ। ਉਨ੍ਹਾਂ ਸ੍ਰੀ ਭਾਗਨਪੁਰ ਦੀਆਂ ਸੇਵਾਵਾਂ ਦੀ ਸਲਾਘਾ ਕਰਦਿਆ ਕਿਹਾ ਕਿ ਮਹਿਨਤੀ ਅਤੇ ਇਮਾਨਦਾਰ ਵਿਅਕਤੀਆਂ ਨੂੰ ਮੰਚ ਵਲੋਂ ਅਗੇ ਲਿਆਦਾ ਜਾ ਰਿਹਾ। ਪੰਜਾਬ ਦੀ ਮੌਜੂਦਾ ਆਪ ਸਰਕਾਰ ਦੀ ਅਲੋਚਨਾ ਕਰਦਿਆ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾ ਇਨ੍ਹਾਂ ਹਰ ਪ੍ਰੀਵਾਰ ਵਿਚੋ ਇਕ ਮੈਬਰ ਨੂੰ ਸਰਕਾਰੀ ਨੌਕਰੀ ਅਤੇ ਨਸ਼ਾ ਮੁਕੰਮਲ ਤੌਰ ‘ਤੇ ਖਤਮ ਕਰਨ ਦਾ ਵਾਹਦਾ ਕੀਤਾ ਸੀ ਲੇਕਿਨ ਦੁਖ ਦੀ ਗੱਲ ਹੈ ਕਿ ਬੇਰੁਜਗਾਰੀ ਵਿਚ ਵਾਧਾ ਹੋਣ ਕਾਰਣ ਬੇਰੁਜਗਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ ਜਦੋ ਕਿ ਨਸ਼ਾ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਵੀ ਜਿਆਦਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਭਾਗਨਪੁਰ ਨਸ਼ਿਆਂ ਖਿਲਾਫ਼ ਮੁਹਿੰਮ ਲਾਮਬੰਦ ਕਰੇਗਾ ਜਿਸ ਦੀ ਸੁਰੂਆਤ ਉਹ ਆਪਣੇ ਪਿੰਡ ਭਾਗਨਪੁਰ ਵਿਖੇ ਵਿਸ਼ਾਲ ਖੂਨਦਾਨ ਕੈਪ ਲਗਾ ਕੇ ਕਰੇਗਾ। ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਜਾਗਰੂਕਤਾ ਪ੍ਰੋਗਰਾਮ ਕਰਕੇ ਨੌਜਵਾਨਾਂ ਨੂੰ ਖੇਡਾਂ ਵੱਲ ਲਾਮਬੰਦ ਕੀਤਾ ਜਾਵੇਗਾ ਤਾਂ ਜੋਂ ਨਸ਼ਿਆਂ ਦਾ ਖਾਤਮਾ ਹੋ ਸਕੇ। ਸ੍ਰੀ ਭਾਗਨਪੁਰ ਨੇ ਡਾ. ਲਾਲ ਦਾ ਧੰਨਵਾਦ ਕਰਦਿਆ ਭਰੋਸਾ ਦਿਤਾ ਕਿ ਪੰਜਾਬ ਦੀ ਜਵਾਨੀ ਦੇ ਉਜਵਲ ਭਵਿਖ ਲਈ ਉਹ ਵਿਸੇਸ਼ ਮੁਹਿੰਮ ਚਲਾਉਂਣਗੇ। ਡਾ. ਲਾਲ ਨੇ 8 ਮਾਰਚ ਨੂੰ ਅੰਤਰ ਰਾਸਟਰੀ ਮਹਿਲਾ ਦਿਵਸ ਮੌਕੇ ਗੁਰਦੁਆਰਾ ਨੌਵੀ ਪਾਤਸ਼ਾਹੀ ਦੀ ਚਰਨਛੋਹ ਪਿੰਡ ਜਖਵਾਲੀ ਦੇ ਅੱਡੇ ਉਪਰ ਸਮਾਗਮ ਕਰਨ ਅਤੇ 100 ਦੇ ਕਰੀਬ ਜਨ ਕਲਿਆਣ ਹਿਤ ਕੰਮ ਕਰਨ ਵਾਲੀਆਂ ਔਰਤਾਂ ਦਾ ਦੀਵਾਨ ਟੋਡਰ ਮੱਲ ਅਵਾਰਡ ਨਾਲ ਸਨਮਾਨ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਮੰਚ ਦੇ ਸੂਬਾ ਪ੍ਰਧਾਨ ਮਨੀਸ਼ ਵਰਮਾ, ਸਕੱਤਰ ਜੈ ਸਿੰਘ ਬਾੜਾ, ਗੁਰਕੀਰਤ ਸਿੰਘ, ਅਜੇਬੀਰ ਸਿੰਘ ਗਡਹੇੜਾ, ਮਨਜਿੰਦਰ ਸਿੰਘ ਸੇਠੀ, ਹਰਵਿੰਦਰ ਸਿੰਘ ਵਰਮਾ, ਤਰਲੋਚਨ ਸਿੰਘ ਜੱਸਲ, ਬਲਵਿੰਦਰ ਸਿੰਘ ਗੋਗੀ, ਸੁੱਚਾ ਖਾਨ ਮਹਾਦੀਆਂ ਮਹਾਦੀਆਂ, ਹਰਚੰਦ ਸਿੰਘ ਜਖਵਾਲੀ , ਜਸਵੀਰ ਸਿੰਘ ਜਖਵਾਲੀ, ਗੁਰਦੀਪ ਸਿੰਘ ਭਾਗਨਪੁਰ ਅਤੇ ਸੁੱਖ ਜਮੀਤਗੜ੍ਹ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਸਾਬਕਾ ਮੰਤਰੀ ਡਾ. ਹਰਬੰਸ ਲਾਲ ਯੂਥ ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਗੁਰਦੀਪ ਸਿੰਘ ਭਾਗਨਪੁਰ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ।*