ਕਰਾਟੇ ਚੈਂਪੀਅਨ ਸ਼ਿਪ ‘ਚ ਸਮਸਪੁਰ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲ੍ਹਾਂ

ਅਮਲੋਹ,(ਅਜੇ ਕੁਮਾਰ)

ਲਕਸ਼ਮੀ ਬਾਈ ਕਰਾਟੇ ਟੂਰਨਾਮੈਂਟ ਵਿੱਚ ਬਲਾਕ ਅਮਲੋਹ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਮਸ਼ਪੁਰ ਸਕੂਲ ਦੀਆਂ ਵਿਦਿਆਰਥਣਾਂ ਨੇ ਮੱਲ੍ਹਾਂ ਮਾਰੀਆਂ। ਸਕੂਲ ਦੀ ਸਰੀਰਕ ਸਿਖਿਆ ਵਿਭਾਗ ਦੀ ਲੈਕਚਰਾਰ ਮਨਦੀਪ ਕੌਰ ਦੀ ਅਗਵਾਈ ਹੇਠ ਨਵਜੋਤ ਕੌਰ ਨੇ ਬਲਾਕ ਵਿੱਚੋਂ ਪਹਿਲਾ ਅਤੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ, ਜਦੋ ਕਿ ਜਸ਼ਨਪ੍ਰੀਤ ਕੌਰ ਨੇ ਬਲਾਕ ਪੱਧਰੀ ਮੁਕਾਬਲਿਆਂ ‘ਚ ਦੂਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਰਵਿੰਦਰ ਕੌਰ ਅਤੇ ਸਕੂਲ ਸਟਾਫ ਵੱਲੋਂ ਹੋਣਹਾਰ ਖਿਡਾਰਨਾ ਦਾ ਵਿਸੇਸ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਰਵਿੰਦਰ ਕੌਰ ਨੇ ਇਸ ਪ੍ਰਾਪਤੀ ‘ਤੇ ਕੋਚ ਮਨਦੀਪ ਕੌਰ ਅਤੇ ਸੁਖਦੇਵ ਸਿੰਘ ਨੂੰ ਵੀ ਵਧਾਈ ਦਿਤੀ ਅਤੇ ਭਵਿੱਖ ਵਿੱਚ ਵੀ ਮਹਿਨਤ ਜਾਰੀ ਰਖਣ ਲਈ ਕਿਹਾ। ਇਸ ਮੌਕੇ ਸੁਖਪ੍ਰੀਤ ਕੌਰ, ਬੂਟਾ ਸਿੰਘ, ਰਾਜਿੰਦਰ ਸਿੰਘ, ਸੰਦੀਪ ਸਿੰਘ, ਬਲਰਾਮ ਸਿੰਗਲਾ, ਰਾਜਵਿੰਦਰ ਕੌਰ, ਸੰਦੀਪ ਕੌਰ, ਊਸ਼ਾ ਰਾਣੀ, ਪਵਨਦੀਪ ਕੌਰ, ਹਰਮਨਪਾਲ ਸਿੰਘ, ਹਰਮਨਦੀਪ ਸਿੰਘ, ਅੰਜੂ, ਇੰਦਰਜੀਤ ਸਿੰਘ, ਗੁਰਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਆਦਿ ਹਾਜਰ ਸਨ।

*ਫੋਟੋ ਕੈਪਸ਼ਨ: ਪ੍ਰਿੰਸੀਪਲ ਰਵਿੰਦਰ ਕੌਰ ਅਤੇ ਹੋਰ ਖਿਡਾਰਨਾਂ ਦਾ ਸਨਮਾਨ ਕਰਦੇ ਹੋਏ।*

Leave a Comment