
ਫਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਵਿਸ਼ਵਕਰਮਾ ਕਲੋਨੀ ਫਤਹਿਗੜ੍ਹ ਸਾਹਿਬ ਦੇ ਨਿਵਾਸੀਆਂ ਦੀ ਇਕ ਮੀਟਿੰਗ ਕਲੋਨੀ ਵਿਖੇ ਹੋਈ ਜਿਸ ਵਿੱਚ ਫਤਹਿਗੜ੍ਹ ਸਾਹਿਬ ਦੇ ਵਿਕਾਸ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣ ਲਈ ਇਕ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਜੀ ਵੈਲਫੇਅਰ ਸੁਸਾਇਟੀ ਬਣਾਈ ਗਈ ਅਤੇ ਸਰਬਸੰਮਤੀ ਨਾਲ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਗੁਰਦੀਪ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਮੀਤ ਪ੍ਰਧਾਨ, ਸਤਵੰਤ ਸਿੰਘ ਸਕੱਤਰ, ਅਮਰ ਸਿੰਘ ਮੀਤ ਸਕੱਤਰ, ਬਲਕਾਰ ਸਿੰਘ ਖਜ਼ਾਨਚੀ, ਰਣਜੀਤ ਸਿੰਘ ਮੀਤ ਖਜ਼ਾਨਚੀ, ਕਰਮਜੀਤ ਸਿੰਘ ਤੇ ਅਵਤਾਰ ਸਿੰਘ ਸਲਾਹਕਾਰ ਚੁਣੇ ਗਏ। ਇਸ ਤੋਂ ਇਲਾਵਾ ਤੇਜਿੰਦਰ ਸਿੰਘ, ਮੁਖਤਿਆਰ ਸਿੰਘ, ਜਸਵੰਤ ਸਿੰਘ, ਸ਼ਾਮ ਸਾਗਰ, ਜਸਪਾਲ ਸਿੰਘ, ਜਗਤਾਰ ਸਿੰਘ, ਪ੍ਰੀਤ ਬਾਲਾ ਅਤੇ ਚੰਦਰਵਤੀ ਮੈਬਰ ਚੁਣੇ ਗਏ। ਪ੍ਰਧਾਨ ਗੁਰਦੀਪ ਸਿੰਘ ਅਤੇ ਸਕੱਤਰ ਸਤਵੰਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਕਲੋਨੀ ਦੇ ਰਹਿੰਦੇ ਅਧੂਰੇ ਕੰਮਾਂ ਨੂੰ ਪੂਰਾ ਕਰਾਉਣ ਲਈ ਅਫਸਰਾਂ ਨੂੰ ਮਿਲੇਗੀ ਅਤੇ ਕਲੋਨੀ ਨੂੰ ਸਾਫ ਸੁਥਰਾ ਰੱਖਣ ਅਤੇ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਕਰਾਉਣ ਲਈ ਪਹਿਲ ਕਦਮੀ ਨਾਲ ਕੰਮ ਕਰੇਗੀ। ਇਸ ਮੌਕੇ ਰਾਜ ਕੁਮਾਰ, ਜੀਤ ਬਹਾਦਰ, ਦਲਬੀਰ ਸਿੰਘ, ਵਕੀਲ ਮੈਣੀ, ਤੇਜਿੰਦਰ ਸਿੰਘ ਯੋਗੀ, ਕਰਮਜੀਤ ਪਾਲ, ਰਾਮ ਤੀਰਥ, ਧਰਮ ਸਿੰਘ, ਪਦਮ ਪ੍ਰਸਾਦ, ਅਨਿਲ ਕੁਮਾਰ, ਅਮਿਤ ਕੁਮਾਰ, ਹਰਜੀਤ ਕੌਰ, ਮੁਬਾਰਕ ਅਲੀ ਅਤੇ ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ।
*ਫੋਟੋ ਕੈਪਸਨ: ਵਿਸ਼ਵਕਰਮਾ ਕਲੋਨੀ ਦੇ ਨਿਵਾਸੀ ਮੀਟਿੰਗ ਦੌਰਾਨ ਵਿਚਾਰਾਂ ਕਰਦੇ ਹੋਏ।*