ਅਮਲੋਹ,(ਅਜੇ ਕੁਮਾਰ)
ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਤੇ ਸਕੂਲ ਆਫ ਐਮੀਨੈਂਸ ਅਮਲੋਹ ਦੇ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਇਕ ਰੋਜ਼ਾ ਇੰਡਸਟਰੀ ਟ੍ਰਿਪ ਅਰਜਸ ਮੌਡਰਨ ਸਟੀਲ ਪ੍ਰਾਈਵੇਟ ਲਿਮਿਟਡ ਮੰਡੀ ਗੋਬਿੰਦਗੜ੍ਹ ਲਿਜਾਇਆ ਗਿਆ। ਨੋਡਲ ਲੈਕਚਰਾਰ ਦਲਵੀਰ ਸੰਧੂ ਅਤੇ ਮੀਨਾਕਸ਼ੀ ਭਨੋਟ ਨੇ ਦੱਸਿਆ ਕਿ ਇਸ ਦੌਰਾਨ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਮੈਡੀਕਲ ਅਤੇ ਨਾਨ ਮੈਡੀਕਲ ਦੇ 76 ਵਿਦਿਆਰਥੀਆ ਨੇ ਇੰਡਸਟਰੀ ਦਾ ਦੌਰਾ ਕੀਤਾ ਜਿਸ ਦੌਰਾਨ ਇੰਡਸਟਰੀ ਦੇ ਐਚਆਰ. ਵਿਭਾਗ ਦੇ ਸੰਜੀਵ ਅਗਨੀਹੋਤਰੀ ਅਤੇ ਵਿਕਾਸ ਕੁਮਾਰ ਨੇ ਵਿਦਿਆਰਥੀਆ ਨੂੰ ਇੰਡਸਟਰੀ ਵਿਚ ਸਕਰੈਪ ਇੰਡਸਟਰੀ ਕੱਚੇ ਮਾਲ ਤੋਂ ਸਟੀਲ ਤਿਆਰ ਹੋਣ ਦੀ ਜਾਣਕਾਰੀ ਲੈਕਚਰ, ਪੀਪੀਟੀ ਰਾਹੀਂ ਦਿੱਤੀ। ਵਿਦਿਆਰਥੀਆ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੋਕੇ ਮਨਚੇਤਨ ਸਿੰਘ ਆਦਿ ਮੌਜੂਦ ਸਨ।
*ਫੋਟੋ ਕੈਪਸ਼ਨ: ਦੌਰੇ ਦੌਰਾਨ ਵਿਦਿਆਰਥੀ ਫ਼ੈਕਲਟੀ ਨਾਲ ਸਾਂਝੀ ਤਸਵੀਰ ਕਰਵਾਉਂਦੇ ਹੋਏ।*