ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)
ਰਿਮਟ ਮਲੱਟੀ ਸਪੈਸਲਿਟੀ ਹਸਪਤਾਲ ਮੰਡੀ ਗੋਬਿੰਦਗੜ੍ਹ ਵਲੋਂ ਮਾਡਰਨ ਸਟੀਲ ਪ੍ਰਾਈਵੇਟ ਲਿਮਟਿਡ ਮੰਡੀ ਗੋਬਿੰਦਗੜ੍ਹ ਵਿਚ ਮੁਫ਼ਤ ਅੱਖਾਂ ਦਾ ਜਾਂਚ ਦਾ ਕੈਂਪ ਲਗਾਇਆ, ਜਿਥੇ ਅੱਖਾਂ ਦੇ ਮਾਹਰ ਡਾ.ਮਾਨਵ ਅਤੇ ਉਨ੍ਹਾਂ ਦੀ ਟੀਮ ਨੇ 120 ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਉਨ੍ਹਾਂ ਦਸਿਆ ਕਿ ਰਿਮਟ ਹਸਪਤਾਲ ਵਿਚ ਅਧੁਨਿਕ ਮਸੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਨਾਲ 15 ਮਿੰਟ ਵਿਚ ਅੱਖਾਂ ਦੀ ਐਨਕ ਤੋਂ ਨਿਜਾਤ ਮਿਲ ਸਕਦੀ ਹੈ। ਉਨ੍ਹਾਂ ਦਸਿਆ ਕਿ ਹਸਪਤਾਲ ਵਿਚ ਕਾਲਾ ਅਤੇ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਵੀ ਕੀਤੇ ਜਾਦੇ ਹਨ ਅਤੇ ਹਰ ਵੀਰਵਾਰ ਨੂੰ ਹਸਪਤਾਲ ਕੈਪਸ ਵਿਚ ਮੁਫ਼ਤ ਮੈਡੀਕਲ ਚੈਕਅੱਪ ਕੈਪ ਲਗਾਇਆ ਜਾਦਾ ਹੈ ਜਿਸ ਦੌਰਾਨ ਕੰਨ, ਦਿਲ, ਹੱਡੀਆਂ, ਇਸਤਰੀ, ਚਮੜੀ, ਬਚਿਆਂ, ਪਿਸਾਬ ਆਦਿ ਦੇ ਹਰ ਕਿਸਮ ਦੇ ਰੋਗਾਂ ਦਾ ਮੁਫ਼ਤ ਮਾਹਰ ਡਾਕਟਰਾਂ ਵਲੋਂ ਚੈਕਅੱਪ ਕੀਤਾ ਜਾਦਾ ਹੈ। ਉਨ੍ਹਾਂ ਦਸਿਆ ਕਿ ਖੂਨ, ਅਲਟਰਾ ਸਾਉਂਡ, ਈਸੀਜੀ ਅਤੇ ਐਕਸਰੈ ਦੇ ਟੈਸਟ ਵੀ ਮੁਫ਼ਤ ਕੀਤੇ ਜਾਦੇ ਹਨ ਅਤੇ ਦਵਾਈਆਂ ਉਪਰ 40 ਪ੍ਰਤੀਸ਼ਤ ਦੀ ਛੋਟ ਦਿਤੀ ਜਾਦੀ ਹੈ। ਉਨ੍ਹਾ ਦਸਿਆ ਕਿ ਹਸਪਤਾਲ ਵਿਚ ਬਹੁਤ ਹੀ ਘੱਟ ਰੇਟ ‘ਤੇ ਹਰ ਕਿਸਮ ਦੇ ਅਪ੍ਰੇਸ਼ਨ ਕੀਤੇ ਜਾਦੇ ਹਨ ਅਤੇ ਪੀਐਮਜੇ ਆਯੂਸ਼ਮਾਨ ਦੇ ਤਹਿਤ ਮੁਫ਼ਤ ਡਾਇਲਸਿਸ਼ ਵੀ ਕੀਤਾ ਜਾਦਾ ਹੈ। ਉਨ੍ਹਾਂ ਇਲਾਕਾ ਨਿਵਾਸੀਆ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
*ਫੋਟੋ ਕੈਪਸ਼ਨ: ਕੈਪ ਦੌਰਾਨ ਡਾ.ਮਾਨਵ ਅਤੇ ਉਨ੍ਹਾਂ ਦੀ ਟੀਮ ਮਰੀਜ਼ਾਂ ਦਾ ਚੈਕਅੱਪ ਕਰਦੀ ਹੋਈ*