ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਬੀਤੇ ਦਿਨੀ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫਤਹਿਗੜ੍ਹ ਸਾਹਿਬ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਰਵੀ ਕੁਮਾਰ ਜਿਸ ਨੇ 68ਵੀਂ ਕਰਾਸ ਕੰਟਰੀ ਚੌਥਾ ਸਥਾਨ ਹਾਸਲ ਕੀਤਾ ਦਾ ਸਕੂਲ ਪਹੁੰਚਣ ‘ਤੇ ਸਕੂਲ ਮੈਨੇਜਮੈਟ ਅਤੇ ਸਟਾਫ਼ ਵਲੋਂ ਵਿਸੇਸ ਸਨਮਾਨ ਕੀਤਾ ਗਿਆ। ਇਹ ਮੁਕਾਬਲੇ ਪਿਛਲੇ ਦਿਨੀ ਝਾਰਖੰਡ ਵਿਖੇ 68ਵੀਂ ਨੈਸਨਲ ਸਕੂਲ ਅਥਲੈਟਿਕਸ ਦੌਰਾਨ ਹੋਏ ਸਨ ਅਤੇ ਹੁਣ ਇਹ ਖਿਡਾਰੀ ਹੁਣ ਡੁਬਈ ਵਿਖੇ ਹੋਣ ਜਾ ਰਹੀਆਂ ਵਰਲਡ ਸਕੂਲ ਗੇਮਜ਼ ਵਿੱਚ ਭਾਗ ਲੈਣ ਲਈ ਪਹਿਲੇ ਛੇ ਖਿਡਾਰੀਆਂ ਵਿੱਚ ਚੁਣਿਆ ਗਿਆ। ਸਕੂਲ ਟਰੱਸਟ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਨੇ ਇਸ ਦੀ ਸਲਾਘਾ ਕਰਦੇ ਹੋਏ ਇਸ ਦਾ ਵਿਸੇਸ ਸਨਮਾਨ ਕੀਤਾ ਅਤੇ ਹੋਰ ਖਿਡਾਰੀਆਂ ਨੂੰ ਵੀ ਇਸ ਤੋਂ ਸੇਧ ਲੈਣ ਲਈ ਕਿਹਾ। ਇਸ ਮੌਕੇ ਸਾਬਕਾ ਵਾਈਸ ਚਾਂਸਲਰ ਡਾ.ਗੁਰਮੋਹਨ ਸਿੰਘ ਵਾਲੀਆ ਅਤੇ ਹੋਰ ਹਾਜ਼ਰ ਸਨ।
ਫੋਟੋ ਕੈਪਸ਼ਨ: ਸਕੂਲ ਟਰੱਸਟ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਹੋਰ ਹੋਣਹਾਰ ਖਿਡਾਰੀ ਰਵੀ ਕੁਮਾਰ ਦਾ ਸਨਮਾਨ ਕਰਦੇ ਹੋਏ।