
ਅਮਲੋਹ, (ਅਜੇ ਕੁਮਾਰ): ਵੈਦਿਕ ਸਨਾਤਨ ਭਵਨ ਅਮਲੋਹ ‘ਚ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ ਦੀ ਅਗਵਾਈ ਹੇਠ ਮੋਹਣੀ ਮੱਸਿਆ ਦਾ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਦਸਿਆ ਕਿ ਵਿਸਵ ਕਲਿਆਣ ਅਤੇ ਪਿੱਤਰਾਂ ਦੀ ਸ਼ਾਤੀ ਲਈ ਇਸ ਮੌਕੇ ਅਰਦਾਸ ਕੀਤੀ ਗਈ। ਉਨ੍ਹਾਂ ਇਸ ਦਿਹਾੜੇ ਦੀ ਇਤਿਹਾਸਕ ਮਹੱਤਤਾ ਬਾਰੇ ਬੋਲਦਿਆ ਦਸਿਆ ਕਿ ਸਾਲ ਵਿਚ ਇਹ ਮੱਸਿਆ ਮਾਘ ਦੇ ਮਹੀਨੇ ਵਿਚ ਸਿਰਫ਼ ਇਕ ਵਾਰ ਆਉਂਦੀ ਹੈ ਅਤੇ ਇਸ ਦਿਹਾੜੇ ਉਪਰ ਕੀਤਾ ਪੁੰਨ ਦਾਨ ਦਾ ਕਈ ਗੁਣਾਂ ਫ਼ਲ ਮਿਲਦਾ ਹੈ। ਉਨ੍ਹਾਂ ਵੇਦਕ ਮੰਤਰਾਂ ਦੇ ਉਚਾਰਣ ਨਾਲ ਸ਼ਹਿਰ ਅਤੇ ਵਿਸਵ ਦੀ ਸ਼ਾਂਤੀ ਦੀ ਅਰਦਾਸ ਕੀਤੀ। ਇਸ ਮੌਕੇ ਗੁਰੂ ਮਾਤਾ ਰਾਜੇਸ਼ਵਰੀ ਦੱਤ ਸ਼ਰਮਾ ਨੇ ਕਿਹਾ ਕਿ ਮੋਹਣੀ ਮੱਸਿਆ ਮੌਕੇ ਸਰਧਾਲੂਆਂ ਨੂੰ ਆਪਣੀ ਪਤਨੀ ਸਮੇਤ ਹਵਨ ਪੂਜਾ ਉਪਰੰਤ ਤਰਪਣ ਕਰਵਾਉਂਣਾ ਚਾਹੀਦਾ ਹੈ, ਜਿਸ ਨਾਲ ਉਹ ਸੁਹਾਗਣ ਰਹਿੰਦੀ ਹੈ। ਇਸ ਮੌਕੇ ਮੁੱਖ ਜਜ਼ਮਾਨ ਐਨਆਰਆਈ ਦੇਵ ਰਾਜ ਪੁਰੀ ਨੇ ਵਿਸੇਸ਼ ਤੌਰ ‘ਤੇ ਸਿਰਕਤ ਕੀਤੀ ਅਤੇ ਪੂਜਾ ਦੀ ਮੁੱਖ ਭੁਮਿਕਾ ਨਿਭਾਈ। ਸਮਾਗਮ ਵਿਚ ਐਨਆਰਆਈ ਇੰਦਰਜੀਤ ਸਿੰਘ ਲੋਟੇ, ਪਰਮਜੀਤ ਕੌਰ ਲੋਟੇ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਪ੍ਰੋਫ਼ੈਸਰ ਆਰੀਅਨ ਦੱਤ ਸ਼ਰਮਾ, ਅੰਜੂ ਗੋਇਲ, ਸਵਰਨਜੀਤ ਸਿੰਘ ਅਤੇ ਨਾਹਰ ਸਿੰਘ ਆਦਿ ਨੇ ਸਿਰਕਤ ਕੀਤੀ। ਇਸ ਮੌਕੇ ਲੱਡੂ, ਕੜ੍ਹਾਹ ਪ੍ਰਸ਼ਾਦ ਅਤੇ ਫ਼ਲਾਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ।
ਫ਼ੋਟੋ ਕੈਪਸਨ: ਹੱਵਣ ਯੱਗ ਮੌਕੇ ਪੂਰਣ ਅਹੁੱਤੀ ਦੀ ਰਸਮ ਅਦਾ ਕਰਵਾਉਂਦੇ ਹੋਏ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ।