ਭਾਦਸੋਂ ਵਿੱਚ 10 ਦਿਨਾਂ ਸੰਸਕ੍ਰਿਤ ਭਾਸ਼ਾ ਸ਼ਿਵਿਰ ਦਾ ਹੋਇਆ ਸਮਾਪਨ ਸਮਾਰੋਹ

ਸੰਸਕ੍ਰਿਤ ਭਾਰਤੀ ਪੰਜਾਬ ਪ੍ਰਾਂਤ ਅਤੇ ਸ਼੍ਰੀ ਹਰਿਹਰ ਮੰਦਿਰ ਕਮੇਟੀ ਭਾਦਸੋਂ ਦੇ ਸਹਿਯੋਗ ਨਾਲ ਸ਼੍ਰੀ ਹਰਿਹਰ ਮੰਦਿਰ ਭਾਦਸੋਂ ਵਿਖੇ 10 ਦਿਨਾਂ ਸੰਸਕ੍ਰਿਤ ਭਾਸ਼ਾ ਸ਼ਿਵਿਰ ਦਾ ਸਮਾਪਨ ਸਮਾਰੋਹ ਹੋਇਆ। ਜਿਸ ਵਿੱਚ ਸੰਸਕ੍ਰਿਤ ਭਾਰਤੀ ਪੰਜਾਬ ਪ੍ਰਾਂਤ ਦੇ ਪ੍ਰਧਾਨ ਡਾ. ਸ਼੍ਰੀ ਵੀਰੇਂਦਰ ਕੁਮਾਰ ਜੀ ਮੁੱਖ ਵਕਤਾ ਦੇ ਤੌਰ ਤੇ ਪਹੁੰਚੇ, ਉਹਨਾਂ ਨੇ ਸੰਸਕ੍ਰਿਤ ਭਾਸ਼ਾ ਦੇ ਮਹੱਤਵ , ਅੱਜ ਦੇ ਸਮੇਂ ਵਿੱਚ ਸੰਸਕ੍ਰਿਤ ਭਾਸ਼ਾ ਦੀ ਜਰੂਰਤ ਬਾਰੇ ਚਾਨਣਾ ਪਾਇਆ ਨਾਲ ਹੀ ਉਹਨਾਂ ਨੇ ਸੰਸਕ੍ਰਿਤ ਪੰਜਾਬੀ ਸੰਬੰਧ ਬਾਰੇ ਵੀ ਚਰਚਾ ਕੀਤੀ। ਮੁੱਖ ਮਹਿਮਾਨ ਵਜੋਂ ਵਿਭਾਗ ਪ੍ਰਚਾਰਕ ਸ਼੍ਰੀ ਸ਼ਿਆਮ ਵੀਰ ਜੀ ਸਨ, ਜਿੰਨਾ ਨੇ ਸੰਸਕ੍ਰਿਤ ਅਤੇ ਸੰਸਕ੍ਰਿਤੀ ਉੱਤੇ ਆਪਣੇ ਵਿਚਾਰ ਰੱਖੇ। ਇਸ ਸਮਾਰੋਹ ਦੇ ਪ੍ਰਧਾਨ ਸ਼੍ਰੀ ਹਰਿਹਰ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਦਰਸ਼ਨ ਗੁਪਤਾ ਜੀ ਸਨ, ਜਿੰਨਾ ਨੇ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਅਤੇ ਇਸ 10 ਦਿਨਾਂ ਸੰਸਕ੍ਰਿਤ ਭਾਸ਼ਾ ਸ਼ਿਵਿਰ ਵਿੱਚ ਉਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸੇ ਦੇ ਨਾਲ ਬੱਚਿਆਂ ਨੇ ਸੰਸਕ੍ਰਿਤ ਭਾਸ਼ਾ ਵਿੱਚ ਗੀਤ, ਸ਼ਲੋਕ ਉਚਾਰਣ, ਸੰਸਕ੍ਰਿਤ ਵਿੱਚ ਜਾਣ – ਪਛਾਣ, ਆਦਿ ਵਿਭਿੰਨ ਸੁੰਦਰ ਪੇਸ਼ਕਾਰੀਆਂ ਕੀਤੀਆਂ ਅਤੇ ਸਾਰੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਸਮਾਰੋਹ ਵਿੱਚ ਸੰਸਕ੍ਰਿਤ ਵਿਗਿਆਨ ਪ੍ਰਦਰਸ਼ਨੀ, ਵਸਤੂ ਪ੍ਰਦਰਸ਼ਨੀ, ਅਤੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਸਮਾਰੋਹ ਵਿੱਚ ਸੰਸਕ੍ਰਿਤ ਭਾਰਤੀ ਪ੍ਰਾਂਤ ਸਹ ਮੰਤਰੀ ਸ਼੍ਰੀ ਅਜੇ ਆਰਿਆ ਜੀ, ਜਿਲ੍ਹਾ ਪ੍ਰਧਾਨ ਸ਼੍ਰੀ ਨਿਗਮ ਸਵਰੂਪ ਜੀ, ਜਿਲ੍ਹਾ ਸੰਪਰਕ ਪ੍ਰਮੁੱਖ ਡਾ. ਸ਼੍ਰੀ ਰਵੀ ਦੱਤ ਜੀ, ਜਿਲ੍ਹਾ ਸ਼ਿਕਸ਼ਣ ਪ੍ਰਮੁੱਖ ਡਾ. ਰਾਹੁਲ ਜੀ , ਵਿਸਤਾਰਕ ਸ਼੍ਰੀ ਮਨੀਸ਼ ਜੀ ਅਤੇ ਸ਼੍ਰੀ ਅਰਵਿੰਦ ਜੀ ਹਾਜਰ ਰਹੇ। ਇਸੇ ਤਰ੍ਹਾਂ ਭਾਦਸੋਂ ਨਗਰ ਦੇ ਪਤਵੰਤੇ ਸੱਜਣ ਵੀ ਹਾਜਰ ਰਹੇ ਜਿਨ੍ਹਾਂ ਵਿੱਚ ਵੈਦ ਸ਼੍ਰੀ ਨਿਰਭੈ ਪਾਲ ਜੀ, ਮਾਸਟਰ ਸ਼੍ਰੀ ਅਮਰਨਾਥ ਜੀ, ਸ਼੍ਰੀ ਅਮਿਤ ਕੋਹਲੀ ਜੀ, ਸ਼੍ਰੀ ਚਰਨਜੀਤ ਸ਼ਰਮਾਂ ਜੀ, ਸ਼੍ਰੀ ਅਮਿਤ ਜਿੰਦਲ ਜੀ, ਸ਼੍ਰੀ ਸੰਜੀਵ ਲੇਖੀ ਜੀ, ਵੈਦ ਸ਼੍ਰੀ ਹਰਿਸ਼ਰਨ ਪਾਠਕ ਜੀ, ਪੰਡਿਤ ਸ਼੍ਰੀ ਬੁੱਧ ਪ੍ਰਕਾਸ਼ ਜੀ, ਸ਼੍ਰੀ ਯਾਦਵਿੰਦਰ ਸ਼ਰਮਾਂ ਮਿੰਟੂ ਜੀ, ਸ਼੍ਰੀ ਰਾਜ ਖਨੌੜਾ ਜੀ, ਸ਼੍ਰੀ ਧਰਿੰਦਰ ਕੋਹਲੀ ਜੀ, ਸ਼੍ਰੀ ਸੁਨੀਲ ਕੌੜਾ ਜੀ, ਸ਼੍ਰੀ ਬਲਰਾਮ ਜੀ ਆਦਿ ਦੇ ਨਾਲ ਲਗਭਗ 60 ਲੋਕ ਸ਼ਾਮਿਲ ਹੋਏ। ਸਮਾਰੋਹ ਦਾ ਮੰਚ ਸੰਚਾਲਨ ਸੰਸਕ੍ਰਿਤ ਭਾਰਤੀ ਜਿਲ੍ਹਾ ਮੰਤਰੀ ਸ਼ਾਸਤਰੀ ਗਗਨਦੀਪ ਪਾਠਕ ਜੀ ਨੇ ਕੀਤਾ।

ਪੱਤਰਕਾਰ ਜਗਜੀਤ ਸਿੰਘ ਕੈਂਥ INDIAN TV NEWS ਭਾਦਸੋਂ

Leave a Comment