ਜਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ‘ਚ ਧਾਰਨੀ ਗਰੁੱਪ ਨੇ ਫ਼ਿਰ ਮਾਰੀ ਬਾਜ਼ੀ-ਗਗਨਦੀਪ ਵਿਰਕ ਬਣੇ ਪ੍ਰਧਾਨ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਹੋਈ ਚੋਣ ਵਿਚ ਗਗਨਦੀਪ ਸਿੰਘ ਵਿਰਕ ਆਪਣੇ ਵਿਰੋਧੀ ਉਮੀਦਵਾਰ ਵਰਿੰਦਰ ਸਿੰਘ ਢਿਲੋ ਦੇ 215 ਵੋਟਾਂ ਦੇ ਮੁਕਾਬਲੇ 382 ਵੋਟਾਂ ਹਾਸਲ ਕਰਕੇ ਜੇਤੂ ਰਹੇ। ਇਥੇ ਇਹ ਵਰਨਣਯੋਗ ਹੈ ਕਿ ਬਾਰ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਵਲੋਂ ਸ੍ਰੀ ਵਿਰਕ ਲਈ ਸਖਤ ਮਹਿਨਤ ਕੀਤੀ ਗਈ। ਚੋਣ ਅਧਿਕਾਰੀ ਐਡਵੋਕੇਟ ਐਨਕੇ ਪੁਰੀ, ਅਨਿਲ ਗੁਪਤਾ, ਉਮਰਾਓ ਸਿੰਘ ਸਰਾਓ ਅਤੇ ਕ੍ਰਿਪਾਲ ਵਡੇਰਾ ਨੇ ਦਸਿਆ ਕਿ ਮੀਤ ਪ੍ਰਧਾਨ ਦੀ ਚੋਣ ਵਿਚ ਅਜੀਤਪਾਲ ਸਿੰਘ ਨੇ ਅਰੁਣਵੀਰ ਸਿੰਘ ਨੂੰ 281 ਦੇ ਮੁਕਾਬਲੇ 317 ਵੋਟਾਂ ਨਾਲ, ਸਕੱਤਰ ਲਈ ਹਰਜੀਤ ਸਿੰਘ ਭੱਲਮਾਜਰਾ ਨੇ ਭਰਪੂਰ ਸਿੰਘਧਾਲੀਵਾਲ ਨੂੰ 236 ਦੇ ਮੁਕਾਬਲੇ 360 ਵੋਟਾਂ ਹਾਸਲ ਕਰਕੇ, ਜੁਆਇੰਟ ਸਕੱਤਰ ਲਈ ਅਮਨਦੀਪ ਸਿੰਘ ਚੀਮਾ ਨੇ ਗੌਰਵ ਰਬੜ ਨੂੰ 230 ਦੇ ਮੁਕਾਬਲੇ 368 ਵੋਟਾਂ ਹਾਸਲ ਕਰਕੇ, ਖਜ਼ਾਨਚੀ ਲਈ ਗੁਰਸੇਵਕ ਸਿੰਘ ਨੇ ਸੁਖਜੀਤ ਸਿੰਘ ਨੂੰ 185 ਦੇ ਮੁਕਾਬਲੇ412 ਵੋਟਾਂ ਲੈ ਕੇ ਅਤੇ ਲਾਇਬਰੇਰੀਅਨ ਲਈ ਲਵਪ੍ਰੀਤ ਸਿੰਘ ਨੇ ਰਵੀ ਨੂੰ 286 ਦੇ ਮੁਕਾਬਲੇ 304 ਵੋਟਾਂ ਹਾਸਲ ਕਰਕੇ ਜਿਤ ਹਾਸਲ ਕੀਤੀ। ਉਨ੍ਹਾਂ ਦਸਿਆ ਕਿ ਇਸ ਤਰ੍ਹਾਂ ਜ਼ਿਲ੍ਹਾ ਬਾਰ ਐਸੋਸੀਏਸਨ ਦੇ ਗਗਨਦੀਪ ਸਿੰਘ ਵਿਰਕ ਪ੍ਰਧਾਨ, ਅਜੀਤਪਾਲ ਸਿੰਘ ਮੀਤ ਪ੍ਰਧਾਨ, ਹਰਜੀਤ ਸਿੰਘ ਭੱਲਮਾਜਰਾ ਸਕੱਤਰ, ਅਮਨਦੀਪ ਸਿੰਘ ਚੀਮਾ ਜੁਆਇੰਟ ਸਕੱਤਰ, ਗੁਰਸੇਵਕ ਸਿੰਘ ਖਜ਼ਾਨਚੀ ਅਤੇ ਲਵਪ੍ਰੀਤ ਸਿੰਘ ਲਾਇਬਰੇਰੀਅਨ ਚੁਣੇ ਗਏ। ਸ੍ਰੀ ਵਿਰਕ ਨੇ ਭਰੋਸਾ ਦਿਤਾ ਕਿ ਉਹ ਇਸ ਜੁਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਣਗੇ ਅਤੇ ਵਕੀਲਾਂ ਦੀਆਂ ਮੁਸਕਲਾਂ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਂਣਗੇ। ਉਨ੍ਹਾਂ ਕਿਹਾ ਕਿ ਵਕੀਲਾਂ ਲਈ ਨਵੇਂ 108 ਚੈਬਰ ਪਹਿਲ ਦੇ ਅਧਾਰ ‘ਤੇ ਬਣਾਏ ਜਾ ਰਹੇ ਹਨ ਅਤੇ ਇਸੇ ਤਰ੍ਹਾਂ ਵਕੀਲਾਂ ਦੇ ਕੈਬਨਾ ਨੂੰ ਅਦਾਲਤਾਂ ਨਾਲ ਜੋੜਨ ਲਈ ਕੋਰੀਡੋਰ ਬਣਾਇਆ ਜਾਵੇਗਾ। ਉਨ੍ਹਾਂ ਬਾਰ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੇ ਵਧੀਆ ਕੰਮ ਲਈ ਤਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਕੀਲਾਂ ਦੇ ਹਰ ਕਾਰਜ਼ ਵਿਚ ਅਹਿਮ ਯੋਗਦਾਨ ਪਾਇਆ। ਵਕੀਲਾਂ ਨੇ ਸ੍ਰੀ ਵਿਰਕ ਅਤੇ ਹੋਰ ਜੇਤੂ ਉਮੀਦਵਾਰਾਂ ਦਾ ਹਾਰ ਪਾ ਕੇ ਸਵਾਗਤ ਕੀਤਾ, ਲੱਡੂ ਵੰਡੇ ਅਤੇ ਭੰਗੜੇ ਪਾਏ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਲ ਅਮਰਦੀਪ ਸਿੰਘ ਧਾਰਨੀ, ਅਮਰਜੀਤ ਸਿੰਘ ਚੀਮਾ, ਰਾਜਵੀਰ ਸਿੰਘ ਗਰੇਵਾਲ, ਐਡਵੋਕੇਟ ਗੁਰਮੀਤ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਕੈੜੇ ਅਤੇ ਦਲਵੀਰ ਸਿੰਘ ਮਡੌਰ ਆਦਿ ਹਾਜ਼ਰ ਸਨ।

*ਫ਼ੋਟੋ ਕੈਪਸਨ: ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਅਤੇ ਹੋਰ ਨਵ-ਨਿਯੁਕਤ ਪ੍ਰਧਾਨ ਗਗਨਦੀਪ ਸਿੰਘ ਵਿਰਕ ਅਤੇ ਹੋਰਾਂ ਦਾ ਸਨਮਾਨ ਕਰਦੇ ਹੋਏ।*

*ਫ਼ੋਟੋ ਕੈਪਸਨ: ਚੋਣ ਅਧਿਕਾਰੀ ਜਾਣਕਾਰੀ ਦਿੰਦੇ ਹੋਏ।*

Leave a Comment