
ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਸਾਨੂੰ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿਸਾ ਪਾਉਂਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸਮਾਜ ਸੇਵਕ ਰਾਕੇਸ਼ ਵੱਧਵਾਂ ਅਤੇ ਪ੍ਰਧਾਨ ਰਾਕੇਸ਼ ਗੁਪਤਾ ਨੇ ਪੰਚ ਮੁਖੀ ਸ਼ਿਵ ਮੰਦਰ ਅਤੇ ਰਾਧਾ ਮਾਧਵ ਗਊਸ਼ਾਲਾ ਸਰਹਿੰਦ ਸ਼ਹਿਰ ਵਿੱਚ ਮਾਤਾ ਕਾਲੀ ਦੇਵੀ ਮੰਦਰ ਦੀ ਨਵੀਂ ਬਿਲਡਿੰਗ ਦਾ ਨੀਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੰਦਰ ਦੀ ਉਸਾਰੀ ਦਾ ਸਾਰਾ ਖਰਚ ਸਮਾਜ ਸੇਵਕ ਬਿੰਨੀ ਉੱਪਲ ਅਤੇ ਮੇਘਾ ਉੱਪਲ ਵੱਲੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ਬਿੰਨੀ ਉੱਪਲ ਅਤੇ ਮੇਘਾ ਉੱਪਲ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਿੰਨੀ ਉੱਪਲ ਅਤੇ ਮੇਘਾ ਉਪਲ ਪਹਿਲਾਂ ਵੀ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜ਼ਾਂ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਇਸ ਮੌਕੇ ਰਵਿੰਦਰ ਬਸੀ, ਗੁਰਜੀਤ ਲੋਗੀ, ਕਰਨ ਸ਼ਰਮਾ, ਦੀਪਕ ਕੁਮਾਰ, ਬਨੀ ਗੁਪਤਾ, ਤਰਨ ਸ਼ਰਮਾ, ਜੋਨੀ, ਬਿਪਨ ਸਡਾਨਾ, ਰਮਨਦੀਪ ਸਿੰਘ, ਕਸ਼ਮੀਰੀ ਲਾਲ ਅਤੇ ਅਮਿਤ ਖੰਗੜ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਮਾਤਾ ਕਾਲੀ ਦੇਵੀ ਮੰਦਰ ਦਾ ਨੀਹ ਪੱਥਰ ਰੱਖੇ ਜਾਣ ਦਾ ਦ੍ਰਿਸ਼*