ਅਮਲੋਹ,( ਅਜੇ ਕੁਮਾਰ)
ਸਕੂਲ ਆਫ਼ ਐਮੀਨੈਂਸ ਅਮਲੋਹ ਵਿਖੇ +1 ਅਤੇ +2 ਕਮਰਸ ਦੇ ਵਿਦਿਆਰਥੀਆਂ ਨੂੰ ਦੇਸ਼ ਦੀ ਆਰਥਿਕਤਾ ਬਾਰੇ ਗਿਆਨ ਵਿੱਚ ਵਾਧਾ ਕਰਨ ਲਈ ਬਜ਼ਟ-2025 ਦੀ ਪੇਸ਼ਕਾਰੀ ਲਾਈਵ ਦਿਖਾਈ ਗਈ। ਲੋਕ ਸਭਾ ਵਿਚ ਪੇਸ਼ ਹੋਏ ਬਜ਼ਟ ਬਾਰੇ ਉਨ੍ਹਾਂ ਇਸ ਨਾਲ ਬਰੀਕੀ ਵਿਚ ਜਾਣਕਾਰੀ ਹਾਸਲ ਕੀਤੀ। ਕਮਰਸ ਲੈਕਚਰਾਰ ਨੇ ਦੱਸਿਆ ਕਿ ਬਜਟ ਹਰ ਸਾਲ ਇੱਕ ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਹੈ। ਇਸ ਵਿਚ ਦੇਸ਼ ਦੀ ਅਰਥ ਵਿਵਸਥਾ ਨੂੰ ਹੋਣ ਵਾਲੇ ਖਰਚੇ ਅਤੇ ਆਮਦਨ ਬਾਰੇ ਚਰਚਾ ਕੀਤੀ ਜਾਂਦੀ ਹੈ। ਇਸ ਮੌਕੇ ਤੇ ਪ੍ਰਿੰਸੀਪਲ ਇਕਬਾਲ ਸਿੰਘ, ਲੈਕਚਰਾਰ ਦਲਵੀਰ ਸਿੰਘ ਸੰਧੂ, ਡੀਪੀਈ ਦਵਿੰਦਰ ਰਹਿਲ, ਕਮਰਸ ਲੈਕਚਰਾਰ ਕਿਰਨਦੀਪ ਕੌਰ, ਅਮਨਪ੍ਰੀਤ ਕੌਰ, ਮਨਦੀਪ ਸਿੰਘ, ਕਮਲਜੀਤ ਸਿੰਘ ਅਤੇ ਬਲਜੀਤ ਕੁਮਾਰ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਵਿਦਿਆਰਥੀ ਕੇਦਰੀ ਬਜਟ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ।*