ਅਮਲੋਹ,(ਅਜੇ ਕੁਮਾਰ)
ਪੰਜਾਬ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਜਿਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਦਿਲੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਦਿੱਲੀ ਕੈਂਟ ਦਾ ਇੰਚਾਰਜ਼ ਬਣਾਇਆ ਗਿਆ ਹੈ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬ੍ਰਿਗੇਡੀਅਰ ਪ੍ਰਦੀਪ ਕੁਮਾਰ ਦੇ ਹੱਕ ਵਿੱਚ ਮੋਤੀ ਬਾਗ ਵਿੱਚ ਵਿਸ਼ਾਲ ਜਨ ਸਭਾ ਕਰਕੇ ਕਾਂਗਰਸ ਉਮੀਦਵਾਰ ਨੂੰ ਭਾਰੀ ਬਹੁੱਮਤ ਨਾਲ ਕਾਮਯਾਬ ਕਰਨ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਅਜਿਹੀ ਇਕ ਪਾਰਟੀ ਹੈ ਜੋਂ ਕਹਿਣੀ ਅਤੇ ਕਰਨੀ ਦੀ ਪਰਪੱਕ ਹੈ ਜਦੋ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਝੂਠ ਤੋਂ ਇਲਾਵਾ ਲੋਕਾਂ ਨੂੰ ਕੁਝ ਨਹੀਂ ਦਿਤਾ। ਇਸ ਮੌਕੇ ਸਾਂਸਦ ਪ੍ਰਮੋਦ ਤਿਵਾੜੀ, ਪੱਪੂ ਯਾਦਵ ਅਤੇ ਦੀਪਇੰਦਰ ਹੁੱਡਾ ਨੇ ਮੁੱਖ-ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਵੋਟਰਾਂ ਨੂੰ ਕਾਂਗਰਸ ਉਮੀਦਵਾਰ ਨੂੰ ਭਾਰੀ ਬਹੁੱਮਤ ਨਾਲ ਕਾਮਯਾਬ ਕਰਨ ਦਾ ਸੱਦਾ ਦਿਤਾ।
*ਫੋਟੋ ਕੈਪਸ਼ਨ: ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦਿਲੀ ਵਿਚ ਚੋਣ ਪ੍ਰਚਾਰ ਕਰਦੇ ਹੋਏ।*