ਕੌਂਸਲ ਟੀਮ ਵਲੋਂ ਚਾਈਨਾ ਡੋਰ ਖਿਲਾਫ਼ ਬਜਾਰਾਂ ‘ਚ ਵਿਸ਼ੇਸ ਚੇਕਿੰਗ ਜਾਰੀ

ਫ਼ਤਹਿਗੜ੍ਹ ਸਾਹਿਬ,( ਅਜੇ ਕੁਮਾਰ)

ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਟੀਮ ਵੱਲੋਂ ਸਰਹੰਦ ਮੰਡੀ ਦੇ ਬਾਜ਼ਾਰ ਵਿੱਚ ਚਾਈਨਾ ਡੋਰ/ਪਲਾਸਟਿਕ ਲਿਫਾਫਿਆਂ ਅਤੇ ਨਜਾਇਜ਼ ਇੰਕਰੋਚਮੈਂਟ ਸਬੰਧੀ ਚੈਕਿੰਗ ਕੀਤੀ ਗਈ। ਪਤੰਗਾ ਅਤੇ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਖਤ ਹਦਾਇਤ ਦਿੱਤੀ ਗਈ ਕਿ ਚਾਈਨਾ ਡੋਰ ਦੀ ਵਿਕਰੀ ਨਾ ਕੀਤੀ ਜਾਵੇ, ਜੇਕਰ ਕੋਈ ਚਾਈਨਾ ਡੋਰ ਵੇਚਦਾ ਦੁਕਾਨਦਾਰ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਰਵਾਈ ਕੀਤੀ ਜਾਵੇਗੀ। ਇਸ ਮੌਕੇ ਇੰਸਪੈਕਟਰ ਸਤਪਾਲ, ਇੰਸਪੈਕਟਰ ਰਾਜੀਵ ਕੁਮਾਰ, ਜੂਨੀਅਰ ਸਹਾਇਕ ਜਗਤਾਰ ਸਿੰਘ, ਸੈਨਟਰੀ ਇੰਸਪੈਕਟਰ ਮਨੋਜ ਕੁਮਾਰ, ਕਲਰਕ ਹੰਸ ਰਾਜ, ਕਲਰਕ ਪੀਯੂਸ਼ ਅਤੇ ਕਲਰਕ ਕੁਲਦੀਪ ਕੌਰ ਆਦਿ ਹਾਜ਼ਰ ਸਨ।

*ਫੋਟੋ ਕੈਪਸ਼ਨ: ਕੌਂਸਲ ਦੀ ਟੀਮ ਦੁਕਾਨਾ ਨੇ ਚੇਕਿੰਗ ਕਰਦੇ ਹੋਏ।*

Leave a Comment