ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਪਿੰਡ ਤਰਖਾਣ ਮਾਜਰਾ ਦੀ ਪੰਚਾਇਤ ਅਤੇ ਸਰਕਾਰੀ ਮਿਡਲ ਸਕੂਲ ਦੇ ਸਟਾਫ ਵੱਲੋਂ ਬਲਾਕ ਪੱਧਰ ਦੇ ਸਾਇੰਸ ਮੁਕਾਬਲਿਆਂ ਵਿਚ ਪਹਿਲੇ ਤਿੰਨ ਸਥਾਨ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਵਿੱਚ ਅਮਨਜੋਤ ਕੌਰ ਜਮਾਤ ਸੱਤਵੀਂ ਨੇ ਪਹਿਲਾਂ, ਮਨਜੋਤ ਕੌਰ ਅੱਠਵੀ ਨੇ ਦੂਜਾ, ਜਿਲਾ ਪੱਧਰੀ ਆਰ ਏ ਏ ਵਿਗਿਆਨ ਮੁਕਾਬਲੇ ਵਿੱਚ ਅਮਨਜੋਤ ਕੌਰ ਸੱਤਵੀ ਨੇ ਦੂਸਰਾ ਅਤੇ ਮਨਜੋਤ ਕੌਰ ਅੱਠਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੋਕੇ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਅਤੇ ਸਕੂਲ ਅਧਿਆਪਕਾ ਸੀਮਾ ਰਾਣੀ ਸਕੂਲ ਇੰਚਾਰਜ ਨੇ ਵਿਦਿਆਰਥਣਾਂ ਵਲੋਂ ਛੋਟੀ ਉਮਰ ਵਿੱਚ ਵੱਡੀਆਂ ਪੁਲਾਘਾਂ ਕਰਨ ‘ਤੇ ਵਧਾਈ ਦਿਤੀ। ਉਨ੍ਹਾਂ ਸਕੂਲ ਦੇ ਹੋਰ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਸਿਹਤ ਅਤੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਲਈ ਖੇਡਾਂ ਚ ਅੱਗੇ ਆਉਣ ਅਤੇ ਸਕੂਲ ਅਤੇ ਮਾਪਿਆਂ ਦਾ ਉਹ ਵੀ ਨਾਂਮ ਰੋਸ਼ਨ ਕਰਨ। ਇਸ ਮੋਕੇ ਸਨਮਾਨ ਕਰਨ ਸਮੇਂ ਮਨਜਿੰਦਰ ਸਿੰਘ ਸਰਪੰਚ, ਸੁਖਚਰਨ ਸਿੰਘ ਪੰਚ, ਕਮਲਜੀਤ ਕੌਰ ਪੰਚ, ਲਖਵੀਰ ਸਿੰਘ ਪੰਚ, ਰਾਜਪਾਲ ਸਿੰਘ ਸਾਬਕਾ ਸਰਪੰਚ, ਸਕੂਲ ਅਧਿਆਪਕ ਸੀਮਾ ਰਾਣੀ ਸਕੂਲ ਇੰਚਾਰਜ, ਸਤਿੰਦਰ ਕੌਰ ਸਾਇੰਸ ਅਧਿਆਪਕ, ਪਰਮਜੀਤ ਪੁੰਨੀਆ, ਰੇਖਾ ਰਾਣੀ ਅਤੇ ਤਰਨਦੀਪ ਕੌਰ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਜੇਤੂ ਵਿਦਿਆਰਥਣਾਂ ਦਾ ਸਨਮਾਨ ਕਰਦੇ ਹੋਏ ਸਕੂਲ ਸਟਾਫ਼ ਦੇ ਮੈਬਰ ਅਤੇ ਪੰਚਾਇਤ।*