ਫ਼ਤਹਿਗੜ ਸਾਹਿਬ,(ਅਜੇ ਕੁਮਾਰ)
ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਤੋਂ ਯੁਵਾ ਮੋਰਚਾ ਦੀ ਰਾਸ਼ਟਰੀ ਕਾਰਜਸੰਮਤੀ ਮੈਂਬਰ ਅਤੇ ਦਿੱਲੀ ਚੋਣ ਚੋਣਾਂ ਵਿੱਚ ਜਿਲਾ ਦਿੱਲੀ ਪੱਛਮੀ ਯੁਵਾ ਮੋਰਚਾ ਦੇ ਚੋਣ ਪ੍ਰਭਾਰੀ ਐਡਵੋਕੇਟ ਸੁਖਵਿੰਦਰ ਸਿੰਘ ਸੁਖੀ ਨੇ ਸਟੀਚਰ ਭੇਂਟ ਕੀਤੇ ਅਤੇ ਦਿਲੀ ਚੋਣਾਂ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਕੇਂਦਰੀ ਮੰਤਰੀ ਨੂੰ ਦਿੱਲੀ ਦੇ ਰਾਜੌਰੀ ਬਾਗ, ਜਨਕਪੁਰੀ, ਹਰੀ ਨਗਰ, ਤਿਲਕ ਨਗਰ ਅਤੇ ਮਾਦੀਪੁਰ ਆਦਿ ਬਾਰੇ ਜਾਣਕਾਰੀ ਦਿਤੀ ਗਈ। ਸ੍ਰੀ ਸੁਖੀ ਨੇ ਕਿਹਾ ਕਿ 2014 ਵਿੱਚ ਦੇਸ਼ ਦੇ ਲੋਕਪ੍ਰਿਯ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ ਮੇਰੀ ਸਰਕਾਰ ਗਰੀਬ, ਪਿੰਡਾਂ, ਔਰਤਾਂ, ਨੌਜਵਾਨ ਅਤੇ ਕਿਸਾਨਾਂ ਨੂੰ ਬੁਲੰਦੀਆਂ ਤੇ ਲਿਜਾਵੇਗੀ ਜਿਸ ਸੱਦਕਾ ਅੱਜ ਹਰ ਵਰਗ ਨੂੰ ਕੇਦਰ ਸਰਕਾਰ ਵਲੋਂ ਵੱਡੇ ਪੱਧਰ ‘ਤੇ ਰਾਹਤ ਦਿਤੀ ਗਈ ਹੈ ਅਤੇ ਅਗੇ ਵੱਧਣ ਦਾ ਮੌਕਾ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਲੀ ਚੋਣਾਂ ਵਿਚ ਭਾਜਪਾ ਸਾਨਦਾਰ ਜਿਤ ਹਾਸਲ ਕਰੇਗੀ ਕਿਉਂਕਿ ਦਿਲੀ ਦੇ ਲੋਕ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਤੋਂ ਦੁਖੀ ਹੋ ਚੁਕੇ ਹਨ।
*ਫੋਟੋ ਕੈਪਸ਼ਨ: ਸੁਖਵਿੰਦਰ ਸਿੰਘ ਸੁੱਖੀ*