ਸਰਕਾਰ ਵੱਲੋਂ ਲੋਕਾਂ ਦੇ ਦੁਆਰ ਮੁਹਿੰਮ ਤਹਿਤ ਸੁਵਿਧਾ ਕੈਂਪ ਜਾਰੀ: ਚੇਅਰਮੈਨ ਢਿੱਲੋਂ

ਜਨਵਰੀ 23 (ਜਗਜੀਤ ਸਿੰਘ) ਪੰਜਾਬ ਦੀ ਸਰਕਾਰ ਆਮ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਪਿੰਡਾ ਅਤੇ ਸਹਿਰਾਂ ਵਿਚ ਜਾ ਕੇ ਸੁਵਿਧਾ ਕੈਪ ਲਗਾ ਰਹੀ ਹੈ ਤਾਂ ਜੋਂ ਲੋਕਾਂ ਨੂੰ ਜਰੂਰੀ ਕੰਮ ਕਰਵਾਉਂਣ ਵਿਚ ਮੁਸਕਲ ਨਾ ਆਵੇ, ਜਿਸ ਕਾਰਣ ਪੰਜਾਬ ਦਾ ਹਰ ਵਰਗ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਇਥੇ ਵਾਰਡ ਨੰਬਰ 12 ਦੀ ਸ਼ੇਖਪੁਰਾ ਪਾਰਕ ਨਜਦੀਕ ਸਕੂਲ ਵਿਚ ਲਗਾਏ ਸੁਵਿਧਾ ਕੈਪ ਦਾ ਉਦਘਾਟਨ ਕਰਨ ਮੌਕੇ ਕੀਤੇ। ਉਨ੍ਹਾਂ ਕੈਪ ਵਿਚ ਆਏ ਲੋਕਾਂ ਦੀਆਂ ਮੁਸਕਲਾਂ ਵੀ ਪੁਛੀਆਂ ਅਤੇ ਉਨ੍ਹਾਂ ਨੂੰ ਜਲਦ ਦੂਰ ਕਰਨ ਦਾ ਭਰੋਸਾ ਦਿਤਾ। ਇਸ ਮੌਕੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਨਿਰਮਲ ਸਿੰਘ ਸੀੜਾ, ਸੂਬਾ ਜੁਆਇੰਟ ਸਕੱਤਰ ਪਵੇਲ ਹਾਂਡਾ, ਗੁਰਚਰਨ ਸਿੰਘ ਬਲੱਗਣ, ਵਿਕਾਸ ਕੁਮਾਰ ਵਿੱਕੀ, ਮਾਸਟਰ ਸੰਤੋਖ ਸਿੰਘ ਅਤੇ ਸੁਵਿਧਾ ਕੇਂਦਰ ਇੰਚਾਰਜ ਕੁਲਦੀਪ ਸਿੰਘ ਆਦਿ ਹਾਜ਼ਰ ਸਨ।

*ਫੋਟੋ ਕੈਪਸ਼ਨ: ਸ਼ੇਖਪੁਰਾ ਪਾਰਕ ਸਕੂਲ ਵਿੱਚ ਕੈਂਪ ਦਾ ਉਦਘਾਟਨ ਕਰਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਹੋਰ।*

Leave a Comment