8-9 ਫਰਵਰੀ ਦੀ ਸ੍ਰੀ ਰਾਮ ਗਊ ਕਥਾ ਦੀ ਤਿਆਰੀ ਸਬੰਧੀ ਸ਼ਹਿਰ ਦੀਆਂ ਸੰਸਥਾਵਾਂ ਦੀ ਹੋਈ ਪ੍ਰਭਾਵਸ਼ਾਲੀ ਮੀਟਿੰਗ

*ਅਮਲੋਹ,(ਅਜੇ ਕੁਮਾਰ)

 

ਸ੍ਰੀ ਰਾਮ ਲੀਲਾ ਭਵਨ ਟਰੱਸਟ ਬੁੱਗਾ ਅੱਡਾ ਅਮਲੋਹ ਵਿਚ 8 ਅਤੇ 9 ਫ਼ਰਵਰੀ ਨੂੰ ਦੁਪਹਿਰ 3 ਵਜੇ ਤੋਂ 6 ਵਜੇ ਤੱਕ ਹੋ ਰਹੀ ‘ਸ੍ਰੀ ਰਾਮ ਗਊ ਕਥਾ’ ਦੀਆਂ ਤਿਆਰੀਆਂ ਸਬੰਧੀ ਇਕ ਪ੍ਰਭਾਵਸ਼ਾਲੀ ਮੀਟਿੰਗ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਗਊ ਸੇਵਾ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀ ਸੂਦ ਨੇ ਦਸਿਆ ਕਿ ਇਸ ਕਥਾ ਵਿਚ ਗਊ ਸੇਵਾ ਪ੍ਰਮੁੱਖ ਅਤੇ ਕਥਾ ਵਾਚਕ ਸ੍ਰੀ ਚੰਦਰ ਕਾਂਤ ਜੀ ਮਹਾਰਾਜ ਆਪਣੇ ਪ੍ਰਵਚਨਾ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦਸਿਆ ਕਿ ਪਹਿਲੇ ਦਿਨ ਚਾਹ ਅਤੇ ਪਰੈਡ ਪਕੌੜਿਆ ਦਾ ਅਤੁੱਟ ਲੰਗਰ ਚਲੇਗਾ ਜਦੋ ਕਿ ਦੂਸਰੇ ਦਿਨ ਰੋਟੀ, ਦਾਲ, ਸਬੱਜੀ ਅਤੇ ਹਲਵੇ ਦਾ ਲੰਗਰ ਲਗਾਇਆ ਜਾਵੇਗਾ। ਉਨ੍ਹਾਂ ਸ਼ਹਿਰ ਅਤੇ ਇਲਾਕੇ ਦੀਆਂ ਸਮੂਹ ਸੰਸਥਾਵਾਂ ਨੂੰ ਸਹਿਯੋਗ ਦੀ ਅਪੀਲ ਕੀਤੀ। ਮੀਟਿੰਗ ਵਿਚ ਹਾਜ਼ਰੀਨ ਨੇ ਸਹਿਯੋਗ ਦਾ ਪੂਰਨ ਭਰੋਸਾ ਦਿਤਾ। ਮੀਟਿੰਗ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ, ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ, ਸੰਮਤੀ ਦੇ ਸਰਪਰਸਤ ਪ੍ਰੇਮ ਚੰਦ ਸ਼ਰਮਾ, ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ, ਸ੍ਰੀ ਰਾਮ ਮੰਦਰ ਦੇ ਪ੍ਰਧਾਨ ਸੋਹਨ ਲਾਲ ਅਬਰੋਲ, ਖਜ਼ਾਨਚੀ ਸਿਵ ਕੁਮਾਰ ਗੋਇਲ, ਰਾਮ ਲੀਲਾ ਟਰੱਸਟ ਦੇ ਪ੍ਰਧਾਨ ਰਾਜਪਾਲ ਗਰਗ, ਬਾਰ ਐਸੋਸੀਏਸਨ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਨੋਹਰ ਲਾਲ ਵਰਮਾ, ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਜ਼ਨੀਸ ਡੱਲਾ, ਸੂਬਾਈ ਮੈਬਰ ਜਸਵੰਤ ਸਿੰਘ ਗੋਲਡ, ਪ੍ਰੈਸ ਕਲੱਬ ਦੇ ਚੇਅਰਮੈਨ ਸਵਰਨਜੀਤ ਸਿੰਘ ਸੇਠੀ, ਜਗਦੀਪ ਸਿੰਘ, ਅਜੇ ਕੁਮਾਰ, ਡਾ. ਅਨਿਲ ਕੁਮਾਰ ਲੁਟਾਵਾ, ਸ੍ਰੀ ਚੱਭਾ ਰਾਮ ਜਵਾਲਾ ਦੇਵੀ ਸੂਦ ਵੈਲਫ਼ੇਅਰ ਟਰੱਸਟ ਦੇ ਚੇਅਰਮੈਨ ਰਾਮ ਸਰਨ ਸੂਦ, ਰਿਟ. ਮਨੈਜਰ ਭੂਸ਼ਨ ਸ਼ਰਮਾ, ਵਾਲਮੀਕ ਸਭਾ ਦੇ ਲਾਲ ਚੰਦ ਕਾਲਾ, ਪਾਵਰਕਾਮ ਦੇ ਐਸਡੀਓ ਸੰਜੀਵ ਧੀਰ, ਰਾਮ ਕਲਾ ਮੰਚ ਦੇ ਪ੍ਰਧਾਨ ਗੁਲਸ਼ਨ ਤੱਗੜ੍ਹ, ਬੰਬੀ ਡੱਗ, ਸਾਮ ਪ੍ਰੀਵਾਰ ਦੇ ਰੁਪਿੰਦਰ ਜਿੰਦਲ, ਅਸਟਾਮ ਯੂਨੀਅਨ ਵਲੋਂ ਅਸਵਨੀ ਕੁਮਾਰ ਹੈਪੀ, ਸ੍ਰੀ ਰਾਮ ਸਰਧਾ ਮੰਚ ਦੇ ਪ੍ਰਧਾਨ ਰਕੇਸ਼ ਗੋਗੀ, ਸ੍ਰੀ ਰਮੇਸ਼ਵਰ ਮਹਾਂਦੇਵ ਮੰਦਰ ਕਮੇਟੀ ਦੇ ਪ੍ਰਧਾਨ ਦਿਨੇਸ਼ ਗੋਇਲ, ਕੌਂਸਲਰ ਜਸਵਿੰਦਰ ਸਿੰਘ, ਪੱਮੀ ਜਿੰਦਲ, ਪੰਡਤ ਮੋਨੀ ਸ਼ਰਮਾ, ਸਾਬਕਾ ਕੌਂਸਲਰ ਰਕੇਸ਼ ਬੱਬਲੀ, ਸਰਾਫ਼ਾ ਬਜ਼ਾਰ ਵਲੋਂ ਰਜੀਵ ਵਰਮਾ ਹੈਪੀ, ਪੰਡਤ ਅਨਿਲ ਸ਼ਰਮਾ, ਪਵਨ ਕੁਮਾਰ ਗੋਇਲ, ਪੰਡਤ ਰਵਿੰਦਰ ਰਵੀ ਅਤੇ ਡਾ.ਮਨਜੀਤ ਸਿੰਘ ਮਨੀ ਆਦਿ ਨੇ ਵਿਚਾਰ ਪੇਸ ਕੀਤੇ ਅਤੇ ਪੂਰਨ ਸਹਿਯੋਗ ਦਾ ਭਰੋਸਾ ਦਿਤਾ।

 

*ਫ਼ੋਟੋ ਕੈਪਸਨ: ਸੰਸਥਾਵਾਂ ਦੇ ਕਾਰਕੁੰਨ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ।*

Leave a Comment