ਸਿਹਤ ਕੇਂਦਰ ਨੰਦਪੁਰ ਅਤੇ ਕਲੋੜ ਦੇ ਅਚਨਚੇਤ ਦੋਰੇ ਦੋਰਾਨ ਕੀਤੀਆਂ ਜਰੂਰੀ ਹਦਾਇਤਾ ਜਾਰੀ

ਫ਼ਤਹਿਗੜ੍ਹ ਸਾਹਿਬ (ਜਗਜੀਤ ਸਿੰਘ )

 

ਸਿਵਲ ਸਰਜਨ ਡਾ.ਦਵਿੰਦਰਜੀਤ ਕੋਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੋਰ ਨੇ ਦੱਸਿਆ ਕਿ ਸਿਹਤ ਵਿਭਾਗ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਉੱਚੇ ਅਤੇ ਤਸੱਲੀਬਖਸ਼ ਮਿਆਰ ਨੂੰ ਬਣਾਈ ਰੱਖਣ ਲਈ ਹਮੇਸ਼ਾ ਤੱਤਪਰ ਹੈ, ਇਸ ਲਈ ਉਨ੍ਹਾਂ ਵੱਲੋਂ ਲਗਾਤਾਰ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਪ੍ਰਤੀ ਜਾਣਨ ਲਈ ਸਿਹਤ ਕੇਂਦਰ ਨੰਦਪੁਰ ਅਤੇ ਸਿਹਤ ਕੇਂਦਰ ਕਲੋੜ ਦਾ ਦੌਰਾ ਕੀਤਾ। ਇਸ ਮੋਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਨਵਦੀਪ ਕੋਰ ਨੇ ਕਿਹਾ ਕਿ ਅੱਜ ਉਨ੍ਹਾਂ ਸਮੂਹ ਸਟਾਫ ਨੂੰ ਆਮ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਨੁੰ ਬਿਹਤਰ ਢੰਗ ਨਾਲ ਦੇਣ, ਸਿਹਤ ਕੇਂਦਰਾ ਦੇ ਸਮੂਹ ਸਟਾਫ ਨੂੰ ਆਪਣੀ ਡਿਊਟੀ ਪ੍ਰਤੀ ਜਿੰਮੇਵਾਰ ਅਤੇ ਪੰਜਾਬ ਸਰਕਾਰ ਦੀ ਲੋਕਾ ਪ੍ਰਤੀ ਵਚਨਬੱਧਤਾ ਨੂੰ ਹੁੰਗਾਰਾ ਦੇਣ ਲਈ ਚਰਚਾ ਕੀਤ, ਜਿਸ ਵਿੱਚ ਸਿਹਤ ਕੇਂਦਰਾ ਦੀ ਸਾਫ਼ ਸਫਾਈ, ਸਟਾਫ ਦੀ ਹਾਜਰੀ, ਮਰੀਜ ਦੀ ਪਰਚੀ ‘ਤੇ ਪੂਰਨ ਜਾਣਕਾਰੀ, ਦਵਾਈਆਂ ਅਤੇ ਲੈਬ ਟੈਸਟ ਦੀ ਪੂਰੀ ਜਾਣਕਾਰੀ ਦਰਜ ਕਰਨਾ ਯਕੀਨੀ ਬਨਾਉਣਾ ਸਾਮਲ ਸੀ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਨਿਰਧਾਰਤ ਸਮੇਂ ਤੇ ਟੀਚਿਆਂ ਨੂੰ ਪੂਰਾ ਕਰਨਾ ਯਕੀਨੀ ਬਨਾਉਣ। ਗਰਭਵਤੀ ਅੋਰਤਾਂ ਦੀ ਜਲਦ ਤੋਂ ਜਲਦ ਰਜਿਸਟਰੇਸ਼ਨ ਕਰਕੇ ਆਰਸੀਐਚ ਪੋਰਟਲ ‘ਤੇ ਐਂਟਰੀ ਕਰਵਾਉਣਾ ਯਕੀਨੀ ਬਨਾਉਣ। ਇਸ ਮੌਕੇ ਉਨ੍ਹਾਂ ਗਰਭਵਤੀ ਔਰਤਾਂ ਨੂੰ ਸਰਕਾਰੀ ਹਸਪਤਾਲ ’ਚ ਮਿਲਦੀਆਂ ਸਹੂਲਤਾਂ ਦਾ ਫਾਇਦਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਰਕਾਰੀ ਸੰਸਥਾਂ ’ਚ ਜਣੇਪਾ ਕਰਵਾਉਣ ਲਈ ਉਤਸਾਹਿਤ ਕੀਤਾ। ਇਸ ਮੋਕੇ ਡਾ.ਜਸਮੀਤ ਕੋਰ ਹਾਜਰ ਸਨ।

 

*ਫੋਟੋ ਕੈਪਸ਼ਨ: ਸੀਨੀਅਰ ਮੈਡੀਕਲ ਅਫ਼ਸਰ ਡਾ.ਨਵਦੀਪ ਕੌਰ ਚੈਕਿੰਗ ਕਰਦੇ ਹੋਏ।*

 

 

*ਪੱਤਰਕਾਰ ਜਗਜੀਤ ਸਿੰਘ ਕੈਥ ਇੰਡੀਅਨ ਟੀਵੀ ਨਿਊਜ*

Leave a Comment