
ਅਮਲੋਹ, 2 ਫ਼ਰਵਰੀ:(ਅਜੇ ਕੁਮਾਰ)
ਰਾਮ ਮੰਦਿਰ ਅਮਲੋਹ ਵਿਖੇ ਅੱਜ ਬਸੰਤ ਪੰਚਮੀ ਦਾ ਦਿਹਾੜਾ ਵਿੱਦਿਆ ਮਾਤਾ ਸ੍ਰੀ ਸਰਸਵਤੀ ਦੇਵੀ ਜੀ ਦੀ ਪੂਜਨ ਨਾਲ ਮਨਾਇਆ ਗਿਆ ਜਿਸ ਵਿਚ ਸਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁੰਨਾ ਨੇ ਵੱਡੀ ਗਿਣਤੀ ਵਿਚ ਸਿਰਕਤ ਕੀਤੀ। ਰਾਮ ਮੰਦਿਰ ਟਰੱਸਟ ਦੇ ਪ੍ਰਧਾਨ ਸ੍ਰੀ ਸੋਹਣ ਲਾਲ ਅਬਰੋਲ ਨੇ ਮੁੱਖ ਜਜਮਾਨ ਵੱਜੋ ਰਾਮ ਮੰਦਿਰ ਟਰੱਸਟ ਦੇ ਮੈਬਰਾਂ ਅਤੇ ਸ਼ਹਿਰ ਨਿਵਾਸੀਆ ਸਮੇਤ ਸ੍ਰੀ ਸਰਸਵਤੀ ਦੇਵੀ ਮਾਤਾ ਦਾ ਪੂਜਨ ਕੀਤਾ। ਰਾਮ ਮੰਦਿਰ ਕਮੇਟੀ ਦੇ ਪ੍ਰੈਸ ਸਕੱਤਰ ਰਾਕੇਸ਼ ਕੁਮਾਰ ਗਰਗ ਨੇ ਦੱਸਿਆ ਕਿ ਅੱਜ ਦੇ ਦਿਨ ਬ੍ਰਹਮਾ ਜੀ ਨੇ ਜਦੋ ਬ੍ਰਹਮੰਡ ਦੀ ਰਚਨਾ ਕੀਤੀ ਸੀ ਉਸ ਸਮੇਂ ਪੂਰੇ ਬ੍ਰਹਮੰਡ ਵਿੱਚ ਦਰਖਤ, ਪੌਦੇ ਸਭ ਚੁੱਪ ਚਾਪ ਸੀ, ਖੁਸ਼ੀ ਨਹੀ ਸੀ ਤਾਂ ਬ੍ਰਹਮਾ ਜੀ ਨੇ ਆਪਣੇ ਕਮੰਡਲ ਵਿੱਚੋ ਕੱਢ ਕੇ ਪਾਣੀ ਦਾ ਛਿੱਟਾ ਦਿੱਤਾ ਜਿਸਤੇ ਸਰਸਵਤੀ ਦੇਵੀ ਮਾਤਾ ਦਾ ਬ੍ਰਹਮੰਡ ਵਿੱਚ ਵੀਨਾ ਲੈ ਕੇ ਆਗਮਨ ਹੋਇਆ ਜਿਸ ਨਾਲ ਪੂਰੇ ਬ੍ਰਹਮੰਡ ਵਿੱਚ ਸੰਗੀਤ , ਪੰਛੀਆਂ ਦੀ ਚਹਿਚਾਹਟ, ਪੇੜ੍ਹ ਪੌਦੇ ਬੂਟੇ ਖੁਸ਼ੀ ਨਾਲ ਝੂਮਣ ਲੱਗ ਪਏ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹੀ ਵੀਰ ਹਕੀਕਤ ਰਾਏ ਦਾ 14 ਸਾਲਾ ਦੀ ਉਮਰ ਵਿੱਚ ਹਿੰਦੂ ਧਰਮ ਦੀ ਰੱਖਿਆ ਖਾਤਰ ਬਲੀਦਾਨ ਹੋਇਆ ਸੀ ਅਤੇ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ ਸੀ। ਸਮਾਗਮ ਵਿਚ ਮੰਦਰ ਕਮੇਟੀ ਦੇ ਖਜ਼ਾਨਚੀ ਸਿਵ ਕੁਮਾਰ ਗੋਇਲ, ਮਾਸਟਰ ਸੁਭਾਸ਼ ਚੰਦ, ਗਊ ਸੇਵਾ ਸੰਮਤੀ ਦੇ ਪ੍ਰਧਾਨ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਅਤੇ ਮੰਦਰ ਟਰੱਸਟ ਦੇ ਸਕੱਤਰ ਗੋਪਾਲ ਕ੍ਰਿਸ਼ਨ ਗਰਗ, ਸਾਬਕਾ ਪ੍ਰਧਾਨ ਅਤੇ ਟਰੱਸਟ ਦੇ ਸਕੱਤਰ ਅਸ਼ੋਕ ਬਾਂਸਲ, ਟਰੱਸਟ ਦੇ ਸਕੱਤਰ ਮਦਨ ਮੋਹਨ ਅਬਰੋਲ, ਮੈਬਰ ਅਨਿਲ ਗੋਇਲ, ਡਾਂ ਸ਼ੁਸੀਲ ਗੋਇਲ , ਰਾਹੁਲ ਗੋਇਲ , ਸੰਗੀਤਾ ਗੋਇਲ , ਸ਼ਮਾ ਗੋਇਲ , ਪ੍ਰਿਸੀਪਲ ਮੀਨਾ ਗੋਇਲ ਅਤੇ ਗਿਆਨ ਚੰਦ ਗਰਗ ਆਦਿ ਹਾਜ਼ਰ ਸਨ। ਮੰਦਿਰ ਦੇ ਮੁੱਖ ਪੁਜਾਰੀ ਪੰਡਤ ਰਾਜੇਸ਼ ਕੁਮਾਰ ਵਲੋਂ ਮੰਤਰਾਂ ਦੇ ਉਚਾਰਣ ਨਾਲ ਪੂਜਨ ਉਪਰੰਤ ਆਰਤੀ ਕਰਵਾਈ ਗਈ। ਬਾਅਦ ਵਿਚ ਮਿੱਠੇ, ਪੀਲੇ ਰੰਗ ਦੇ ਚਾਵਲ, ਫ਼ਲ, ਮਠਿਆਈ, ਕਾਪੀਆ ਅਤੇ ਪੈਨ ਆਦਿ ਦਾ ਪ੍ਰਸ਼ਾਦ ਵੰਡਿਆ ਗਿਆ
*ਫ਼ੋਟੋ ਕੈਪਸਨ: ਧਾਰਮਿਕ ਸੰਸਥਾਵਾਂ ਦੇ ਕਾਰਕੁੰਨ ਆਰਤੀ ਵਿਚ ਭਾਗ ਲੈਦੇ ਹੋਏ।*