ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਜ਼ਿਲ੍ਹੇ ਦੇ ਪਿੰਡ ਸਿੰਧੜਾ ਵਿਚ ਪਾਣੀ ਦੀ ਟੈਂਕੀ ਜਿਸ ਨੂੰ 22 ਸਾਲ ਪਹਿਲਾਂ ਅਨਸੇਫ਼ ਕਰਾਰ ਦਿਤਾ ਸੀ ਅੱਜ ਵੀ ਉਸੇ ਤਰ੍ਹਾਂ ਕੰਮ ਕਰ ਰਹੀ ਹੈ ਜਿਸ ਕਾਰਣ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਮੌਕਾ ਦੇਖਣ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕਿਹਾ ਕਿ ਇਹ ਟੈਕੀ ਕਿਸੇ ਵੀ ਸਮੇਂ ਡਿਗ ਸਕਦੀ ਹੈ ਜਿਸ ਕਾਰਣ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਟੈਕੀ ਦੇ ਨਜਦੀਕ ਸਿੰਧੜਾ-ਫ਼ਤਹਿਗੜ੍ਹ ਸਾਹਿਬ ਰੋਡ ਹੈ ਅਤੇ ਪਿੰਡ ਸਿੰਧੜਾ ਦਾ ਬੱਸ ਸਟੈਡ ਵੀ ਨਾਲ ਲਗਦਾ ਹੈ ਜਿਸ ਕਾਰਣ ਲੋਕ ਆਮ ਤੌਰ ‘ਤੇ ਇਥੇ ਖੜ੍ਹੇ ਰਹਿੰਦੇ ਹਨ ਅਤੇ ਆਉਂਦੇ ਜਾਦੇ ਰਹਿੰਦੇ ਹਨ। ਸ੍ਰੀ ਭੁੱਟਾ ਨੇ ਕਿਹਾ ਕਿ ਕੰਕਰੀਟ ਟੁੱਟ ਕੇ ਡਿਗ ਰਹੀ ਹੈ ਜਿਸ ਕਾਰਣ ਸਰੀਏ ਦਿਖਾਈ ਦੇ ਰਹੀ ਹੈ ਅਤੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਦੇ ਲਈ ਵਿਭਾਗ ਅਤੇ ਅਧਿਕਾਰੀ ਜੁਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਹੋਰ ਵੀ ਕਈ ਅਨਸੇਫ਼ ਵਾਟਰ ਬਾਕਸ (ਪਾਣੀ ਵਾਲੀਆਂ ਟੈਂਕੀਆਂ) ਘੋਸ਼ਿਤ ਕੀਤੀਆਂ ਹੋਈਆ ਹਨ ਜਿਸ ਪਾਸੇ ਵਿਭਾਗ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤਾਂ ਜੋਂ ਕੋਈ ਅਣਸੁਖਾਵੀ ਘੱਟਨਾ ਨਾ ਵਾਪਰ ਸਕੇ। ਇਸ ਮੌਕੇ ਹਰਦੀਪ ਸਿੰਘ ਸਲੇਮਪੁਰ, ਜਗਦੀਪ ਸਿੰਘ ਸਲੇਮਪੁਰ ਅਤੇ ਗਗਨਦੀਪ ਸਿੰਘ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਤਰਸਯੋਗ ਹਾਲਤ ਵਾਲੀ ਟੈਕੀ ਵਿਖਾਉਂਦੇ ਹੋਏ।*