ਮਲੇਰੀਆ ਅਤੇ ਡੇਂਗੂ ਪ੍ਰਤੀ ਸੁਚੇਤ ਰਹਿਣ ਦੀ ਲੋੜ -ਡਾਕਟਰ ਰਮਨਦੀਪ ਸਿੰਘਲਾ ਕਾਰਜਕਾਰੀ ਸਿਵਿਲ ਸਰਜਨ ਬਠਿੰਡਾ

ਮਲੇਰੀਆ ਅਤੇ ਡੇਂਗੂ ਪ੍ਰਤੀ ਸੁਚੇਤ ਰਹਿਣ ਦੀ ਲੋੜ – ਡਾ ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਬਠਿੰਡਾ ।

‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਵਿੱਚ ਸ਼ਾਮਿਲ ਹੋਣ ਦੀ ਅਪੀਲ ।

ਕਾਰਜਕਾਰੀ ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਦੀ ਅਗਵਾਈ ਵਿੱਚ ਜਿਲ੍ਹਾ ਬਠਿੰਡਾ ਵਿੱਚ ਮਲੇਰੀਆ ਅਤੇ ਡੇਂਗੂ ਸਬੰਧੀ ਵੱਖ-ਵੱਖ ਗਤੀਵਿਧੀਆਂ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਸਿੰਗਲਾ ਨੇ ਦੱਸਿਆ ਕਿ ਗਰਮੀ ਵਿੱਚ ਮਲੇਰੀਆ ਅਤੇ ਡੇਂਗੂ ਦੇ ਕੇਸ ਵੱਧਣ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ । ਇਸ ਕਰਕੇ ਸਿਹਤ ਵਿਭਾਗ ਬਠਿੰਡਾ ਵੱਲੋਂ ਲੋਕਾਂ ਨੂੰ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਲਈ ਵੱਖ -ਵੱਖ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਅਧੀਨ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਅਤੇ ਹੋਰ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ । ਹਰ ਸ਼ੁੱਕਰਵਾਰ ਘਰ ਵਿੱਚ ਪਾਣੀ ਵਾਲੇ ਸੋਮੇ ਜਿਵੇ ਕੂਲਰ, ਫ਼ਰਿੱਜ ਦੀਆਂ ਟ੍ਰੇਆਂ , ਪੌਦਿਆਂ ਵਾਲੇ ਗਮਲਿਆਂ ਆਦਿ ਦਾ ਪਾਣੀ ਬਦਲਣਾ ਜਰੂਰੀ ਹੈ । ਇਸ ਮੁਹਿੰਮ ਨੂੰ ਸਿਹਤ ਵਿਭਾਗ ਨੇ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਦਾ ਨਾਮ ਦਿੱਤਾ ਹੈ । ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਦਾ ਜਾਗਰੂਕ ਅਤੇ ਸੁਚੇਤ ਹੋਣਾ ਬਹੁਤ ਜਰੂਰੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਸਿੰਗਲਾ ਨੇ ਦੱਸਿਆ ਕਿ ਡੇਂਗੂ ਮਾਦਾ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜੋ ਹਫ਼ਤੇ ਤੋਂ ਜਿਆਦਾ ਸਮਾਂ ਸਾਫ਼ ਖੜ੍ਹੇ ਪਾਣੀ ਵਿੱਚ ਪਨਪਦਾ ਹੈ । ਇਹ ਮੱਛਰ ਦਿਨ ਵੇਲੇ ਕੱਟਦਾ ਹੈ । ਇਸ ਲਈ ਘਰ ਵਿੱਚ , ਦਫ਼ਤਰਾਂ ਵਿੱਚ ਹੋਰ ਹਫ਼ਤੇ ਤੋਂ ਵੱਧ ਪਾਣੀ ਖੜ੍ਹਣ ਵਾਲੇ ਸੋਮਿਆਂ ਜਿਵੇ ਕੂਲਰਾਂ ,ਗਮਲਿਆਂ,ਪਸ਼ੂ ਅਤੇ ਪੰਛੀਆਂ ਦੇ ਪਾਣੀ ਪੀਣ ਵਾਲੀਆਂ ਥਾਵਾਂ , ਫਰਿਜ਼ ਦੀਆਂ ਟ੍ਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜਰੂਰ ਸਾਫ਼ ਕਰਕੇ ਸੁਕਾ ਕੇ ਦੁਬਾਰੇ ਵਰਤੋਂ । ਪੂਰੇ ਸਰੀਰ ਨੂੰ ਢੱਕ ਕੇ ਰੱਖੋ ,ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ । ਛੱਤਾਂ ਉੱਪਰ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰੋ । ਟੁੱਟੇ ਬਰਤਨਾਂ , ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲ੍ਹੇ ਵਿੱਚ ਨਾ ਰੱਖੋ ,ਪਾਣੀ ਜਾਂ ਤਰਲ ਚੀਜਾਂ ਜਿਆਦਾ ਪੀਓ ਅਤੇ ਆਰਾਮ ਕਰੋ । ਡੇਂਗੂ ਹੋਂਣ ਤੇ ਐਸਪ੍ਰੀਨ ਦੀ ਵਰਤੋਂ ਨਾ ਕੀਤੀ ਜਾਵੇ , ਕੋਈ ਵੀ ਤਿੱਖੀ ਵਸਤੂ ਜਿਵੇ ਛੁਰੀ, ਚਾਕੂ,ਬਲੇਡ ਦਾ ਇਸਤੇਮਾਲ ਨਾ ਕੀਤਾ ਜਾਵੇ । ਦੰਦਾਂ ਤੇ ਬਰੁਸ਼ ਦੀ ਵਰਤੋਂ ਨਾ ਕੀਤੀ ਜਾਵੇ । ਇਸ ਤੋਂ ਇਲਾਵਾ ਆਲੇ – ਦੁਆਲੇ ਦੀ ਸਾਫ਼ ਸਫਾਈ ਰੱਖਣੀ ਵੀ ਬਹੁਤ ਜਰੂਰੀ ਹੈ ।

ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ ,ਅੱਖੇ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆ ਮੂੰਹ ਅਤੇ ਨੱਕ ਵਿੱਚ ਖੂਨ ਵਗਣਾ , ਲਗਾਤਾਰ ਉਲਟੀਆਂ ਆਉਣਾ, ਪੇਟ ਵਿੱਚ ਬਹੁਤ ਤੇਜ ਦਰਦ, ਸਾਹ ਲੈਣ ਵਿੱਚ ਤਕਲੀਫ਼, ਚਮੜੀ ਦਾ ਠੰਡਾ ਅਤੇ ਪੀਲਾ ਹੋਣਾ, ਆਦਿ ਲੱਛਣ ਦਿਖਣ ਤਾਂ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਚ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ।

ਇੰਡੀਅਨ ਟੀਵੀ ਨਿਊਜ਼ ਬਠਿੰਡਾ ਤੋਂ ਮੁਕੇਸ਼ ਕੁਮਾਰ ਗੋਇਲ ਦੀ ਰਿਪੋਰਟ

Leave a Comment