ਪ੍ਰੈਸ ਨੋਟ
ਏਐਸਆਈ ਹਰੀਸ਼ ਕੁਮਾਰ ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋ ਆਪਣੀ ਟੀਮ ਨਾਲ ਮਿਲ ਕੇ ਮੁਕੱਦਮਾ ਨੰਬਰ 30 ਮਿਤੀ 20-01-2022 ਜੁਰਮ 61/01/14 EX. ACT ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿਚ ਲੋੜੀਂਦਾ ਭਗੋੜਾ ਲਵਪ੍ਰੀਤ ਸਿੰਘ ਉਰਫ ਲਾਭਹੀਰਾ ਸਿੰਘ ਉਰਫ ਲਵ ਪੁੱਤਰ ਮੇਜਰ ਸਿੰਘ ਵਾਸੀ ਲਹਿੰਦੀ ਪੱਤੀ, ਗਹਿਰੀ ਮੰਡੀ, ਜੰਡਿਆਲਾ ਗੁਰੂ ਅੰਮ੍ਰਿਤਸਰ-ਦਿਹਾਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸਨੂੰ ਮਾਨਯੋਗ ਕੋਰਟ ਵੱਲੋ ਮਿਤੀ 22.05.2024 ਨੂੰ PO ਕਰਾਰ ਕੀਤਾ ਗਿਆ ਸੀ।