ਇਹਨਾਂ ਦੇ ਲਿੰਕ ਬਾਰਡਰ ਪਾਰ ਡਰੱਗ ਸਮੱਗਲਰਾਂ ਦੇ ਨਾਲ ਹਨ ਤੇ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਸੀ।
ਪ੍ਰੈਸ ਨੋਟ: ਮੁਕੱਦਮਾ ਨੰਬਰ 05 ਮਿਤੀ 12.01.2025 ਜੁਰਮ 21,29/61/85 NDPS Act ਥਾਣਾ ਕੰਨਟੋਨਮੈਂਟ, ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ:- 1. ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਬੱਲੜਵਾਲ, ਥਾਣਾ ਅਜਨਾਲਾ, ਅੰਮ੍ਰਿਤਸਰ ਉਮਰ 24 ਸਾਲ, ਕਿੱਤਾ – ਮਿਹਨਤ ਮਜਦੂਰੀ, ਪੜਾਈ ਅੱਠਵੀਂ ਪਾਸ ਹੈ, (ਗ੍ਰਿਫਤਾਰੀ ਦੀ ਮਿਤੀ 12.01.2025)
2. ਕੁੰਨਣ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਬੱਲੜਵਾਲ, ਥਾਣਾ ਅਜਨਾਲਾ, ਅੰਮ੍ਰਿਤਸਰ ਉਮਰ 55 ਸਾਲ, ਕਿੱਤਾ – ਮਿਹਨ ਮਜਦੂਰੀ, ਪੜਾਈ – ਅਨਪੜ ਹੈ, (ਗ੍ਰਿਫਤਾਰੀ ਦੀ ਮਿਤੀ 12.01.2025)
ਕੁੱਲ ਬ੍ਰਾਮਦਗੀ:-01 ਕਿੱਲੋਗ੍ਰਾਮ ਹੈਰੋਇਨ ਅਤੇ 01 ਮੋਟਰਸਾਈਕਲ ਸਪਲੈਂਡਰ
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਪੀ.ਪੀ.ਐਸ, ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਅਤੇ ਸ੍ਰੀ ਆਲਮ ਵਿਜੈ ਸਿੰਘ ਡੀਸੀਪੀ ਲਾਅ ਐਂਡ ਆਰਡਰ, ਅੰਮ੍ਰਿਤਸਰ, ਸ੍ਰੀ ਨਵਜ਼ੋਤ ਸਿੰਘ, ਏ.ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਹਰਮਿੰਦਰ ਸਿੰਘ ਏ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਸਰਮੇਲ ਸਿੰਘ ਇੰਚਾਂਰਜ਼ ਸੀ.ਆਈ.ਏ ਸਟਾਫ-2, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ 02 ਨਸ਼ਾ ਤੱਸਕਰਾਂ ਨੂੰ ਕਾਬੂ ਕਰਕੇ 01 ਕਿਲੋ ਹੈਰੋਇੰਨ ਅਤੇ ਮੋਟਰਸਾਈਕਲ ਸਪਲੈਂਡਰ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਮਿਲੀ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਯੋਜਨਾਂਬੱਧ ਤਰੀਕੇ ਨਾਲ ਮਾਹਲਾ ਬਾਈਪਾਸ ਦੇ ਏਰੀਆ ਤੋਂ 02 ਵਿਅਕਤੀਆਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਗੀਚਾ ਸਿੰਘ ਅਤੇ ਕੁੰਨਣ ਸਿੰਘ ਪੁੱਤਰ ਧੰਨਾ ਸਿੰਘ, ਦੋਨੌਂ ਵਾਸੀਆਨ ਪਿੰਡ ਬੱਲੜਵਾਲ, ਥਾਣਾ ਅਜਨਾਲਾ, ਅੰਮ੍ਰਿਤਸਰ ਨੂੰ ਸਮੇਤ ਮੋਟਰਸਾਈਕਲ ਕਾਬੂ ਕੀਤਾ ਗਿਆ ਤੇ ਇਹਨਾਂ ਪਾਸੋਂ ਸੁਰੂਆਤੀ ਪੁੱਛਗਿੱਛ ਦੌਰਾਨ ਇਹਨਾਂ ਦੀ ਨਿਸ਼ਾਨਦੇਹੀ ਤੇ ਅੰਮ੍ਰਿਤਸਰ ਦਿਹਾਤੀ ਦੇ ਅਜਨਾਲਾ ਏਰੀਆਂ ਤੋਂ 01 ਕਿਲੋਂ ਹੈਰੋਇੰਨ ਬ੍ਰਾਮਦ ਕੀਤੀ ਗਈ।
ਮੁੱਢਲੀ ਪੁੱਛ ਗਿੱਛ ਦੌਰਾਨ ਇਹਨਾਂ ਦੋਸ਼ੀਆਨ ਨੇ ਇੰਕਸ਼ਾਫ ਕੀਤਾ ਕਿ ਇਹਨਾਂ ਨੇ ਇਹ 01 ਕਿਲੋ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਸੀ। ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਪਹਿਲਾਂ ਦਰਜ਼ ਮੁਕੱਦਮੇ:-
ਗ੍ਰਿਫ਼ਤਾਰ ਦੋਸ਼ੀ ਕੁੰਨਣ ਦੇ ਖਿਲਾਫ ਪਹਿਲਾਂ ਵੀ ਇੱਕ ਕਤਲ ਦਾ ਮੁਕੱਦਮਾਂ ਦਰਜ਼ ਹੈ:-
ਮੁਕੱਦਮਾ ਨੰਬਰ 235 ਮਿਤੀ 14-10-2022 ਜੁਰਮ 302,354,323,313,34 ਭ:ਦ:, ਥਾਣਾ ਅਜ਼ਨਾਲਾ ਜਿਲ੍ਹਾ ਅੰਮ੍ਰਿਤਸਰ ਦਿਹਾਤੀ।