ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਦੁਨੀਆਂ ਦਾ ਹਰ ਵਿਅਕਤੀ ਸਿੱਜਦਾ ਕਰੇ :— ਰਾਜੂ ਖੰਨਾ

ਮਹਾਂਨ ਸ਼ਹੀਦਾਂ ਨੂੰ ਸਮਰਪਿਤ ਕਲੰਡਰ ਕੀਤਾ ਜਾਰੀ।

 

ਅਮਲੋਹ,20 ਦਸੰਬਰ : ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਦੁਨੀਆਂ ਦਾ ਹਰ ਵਿਅਕਤੀ ਸਿੱਜਦਾ ਕਰੇ ਤਾ ਜੋ ਉਹਨਾਂ ਦੀਆਂ ਕੁਰਬਾਨੀਆਂ ਤੋਂ ਹਰ ਇੱਕ ਨੂੰ ਸੇਧ ਮਿਲ ਸਕੇ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਰਾਜੂ ਬਾਬਾ ਲੌਟ ਵੱਲੋਂ ਤਿਆਰ ਕਰਵਾਇਆ ਕਲੰਡਰ ਜਾਰੀ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਫਤਿਹਗੜ੍ਹ ਦੇ ਮਹਾਨ ਸ਼ਹੀਦਾਂ ਵੱਲੋਂ ਸਿੱਖੀ ਸਿਦਕ ਲਈ ਦਿੱਤੀ ਕੁਰਬਾਨੀ ਦੀ ਮਿਸਾਲ ਦੁਨੀਆਂ ਭਰ ਵਿੱਚ ਕਿੱਧਰੇ ਨਹੀਂ ਮਿਲਦੀ। ਜਿਹਨਾਂ ਵੱਲੋਂ ਉਸ ਸਮੇਂ ਦੇ ਜ਼ਾਲਮਾਂ ਦੇ ਤਸੀਹੇ ਝੱਲਦੇ ਹੋਏ ਸਿੱਖੀ ਸਿੱਦਕ ਨੂੰ ਹਮੇਸ਼ਾ ਲਈ ਚੜਦੀ ਕਲਾ ਵਿੱਚ ਰੱਖਣ ਲਈ ਅਪਣੀ ਅਦੁੱਤੀ ਸ਼ਹਾਦਤ ਦਿੱਤੀ। ਛੋਟੀ ਉਮਰ ਵਿੱਚ ਜ਼ਾਲਮ ਸਰਕਾਰ ਦਾ ਟਾਕਰਾ ਦੁਨੀਆਂ ਆੰਦਰ ਮਿਸਾਲ ਪੈਦਾ ਹੀ ਨਹੀਂ ਕਰ ਗਿਆ ਸਗੋਂ ਰਹਿੰਦੀ ਦੁਨੀਆਂ ਤੱਕ ਸਾਕਾ ਸਰਹਿੰਦ ਦੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਰਾਜੂ ਬਾਬਾ ਲੌਟ ਵੱਲੋਂ ਮਹਾਂਨ ਸ਼ਹੀਦਾਂ ਨੂੰ ਸਮਰਪਿਤ ਤਿਆਰ ਕੀਤੇ ਕਲੰਡਰ ਦੀ ਜਿਥੇ ਸਲਾਘਾ ਕੀਤੀ ਗਈ ਉਥੇ ਸਮੁੱਚਿਆ ਸੰਗਤਾਂ ਨੂੰ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਤੋਂ ਅਪਣੇ ਬੱਚਿਆਂ ਨੂੰ ਜਾਣੂ ਕਰਵਾਉਣ ਦੀ ਗੱਲ ਵੀ ਆਖੀ।ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਸੀਨੀਅਰ ਆਗੂ ਕੈਪਟਨ ਜਸਵੰਤ ਸਿੰਘ ਬਾਜਵਾ,ਡਾ ਅਰੁਜਨ ਸਿੰਘ ਪ੍ਰਧਾਨ, ਸ਼ਾਸਤਰੀ ਗੁਰੂ ਦੱਤ ਸ਼ਰਮਾ, ਸ੍ਰੀਮਤੀ ਰਾਮੇਸਵਰੀ ਦੱਤ, ਗੁਰਸੇਵਕ ਸਿੰਘ ਸਰਪੰਚ ਦਨਘੇੜੀ,ਭਾਈ ਕਰਮਜੀਤ ਸਿੰਘ ਸਾਹੀਏਵਾਲ,ਆਦਿ ਮੌਜੂਦ ਸਨ।

 

ਫੋਟੋ ਕੈਪਸਨ:– ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਕਲੰਡਰ ਜਾਰੀ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਰਾਜੂ ਬਾਬਾ ਲੌਟ ਤੇ ਹੋਰ ਆਗੂ।

ਪੱਤਰਕਾਰ ਅਜੇ ਕੁਮਾਰ ਅਮਲੋਹ

Leave a Comment