ਕਿਹਾ: ਕੇਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰੇ
ਫ਼ਤਹਿਗੜ੍ਹ ਸਾਹਿਬ: ਕੇਦਰ ਸਰਕਾਰ ਵਲੋਂ ਕਿਸਾਨੀ ਦੀਆਂ ਮੰਗਾਂ ਨਾ ਮੰਨੇ ਜਾਣ ਵਿਰੁੱਧ ਕਿਸਾਨ ਜਥੇਬੰਦੀਆਂ ਵਲੋਂ ਚਲ ਰਹੇ ਸੰਘਰਸ ਦੀ ਹਮਾਇਤ ਵਿਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਪੰਜਵਾਂ ਤਖਤ ਚਲਦਾ ਵਹੀਰ ਦੀ ਅਗਵਾਈ ਵਿਚ ਤਰਨਾ ਦਲ ਮਿਸਲ ਸ਼ਹੀਦਾਂ ਦੇ ਮੁਖੀ ਬਾਬਾ ਜੋਗਾ ਸਿੰਘ, ਨਿਹੰਦ ਸਿੰਘ ਫੌਜਾਂ ਨਾਲ ਖਨੌਰੀ ਬਾਰਡਰ ਵਿਖੇ ਕਿਸਾਨ ਮੋਰਚਾ ਸਥਾਨ ‘ਤੇ ਉਚੇਚੇ ਤੌਰ ‘ਤੇ ਪੁਜੇ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸੇਹਤ ਬਾਰੇ ਜਾਣਕਾਰੀ ਹਾਸਲ ਕੀਤੀ। ਮੰਚ ਤੋਂ ਸੰਬੋਧਨ ਕਰਦਿਆ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਕੇਦਰ ਸਰਕਾਰ ਰਾਹ ਤੋਂ ਕੁਰਾਹੇ ਪੈ ਰਹੀ ਹੈ ਅਤੇ ਜਨਤਾ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਵਾਮ ਵਿਰੋਧੀ ਕਾਨੂੰਨ ਹਮੇਸ਼ਾ ਹੀ ਬਦਅਮਨੀ, ਦੇਸ਼ ਨੂੰ ਪਿਛਾਹ ਖਿਚੂ ਸਾਬਤ ਹੋਏ ਹਨ। ਸਰਕਾਰਾਂ ਦੀਆਂ ਜਬਰੀ ਮਨਮਰਜੀਆਂ ਨਹੀਂ ਚਲ ਸਕਦੀਆਂ। ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਅਜਿਹੇ ਕਾਨੂੰਨ ਨਾ ਘੜੇ ਜਿਨ੍ਹਾਂ ਵਿਰੁੱਧ ਜਨਤਾ ਨੂੰ ਨਾਫੁਰਮਾਨੀ ਵਰਗੀਆਂ ਲਹਿਰਾਂ ਖੜ੍ਹੀਆਂ ਕਰਨੀਆਂ ਪੈਣ। ਉਨ੍ਹਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸਲਾਘਾ ਕਰਦਿਆ ਕਿਹਾ ਕਿ ਅੰਦੋਲਨ ਸਹੀ ਸੇਧ ਵੱਲ ਜਾ ਰਿਹਾ ਹੈ ਅਤੇ ਕਿਸਾਨ ਨੇਤਾਵਾਂ ਦੀ ਦੂਰ ਅੰਦੇਸ਼ੀ ਵਾਲੀ ਵਧੀਆ ਭੁਮਿਕਾ ਹੈ, ਅਜਿਹੇ ਸੰਘਰਸਾਂ ਵਿਚੋ ਚੰਗੀ ਲੀਡਰਸਿਪ ਦੇ ਅਸਾਰ ਵੀ ਪੈਦਾ ਹੁੰਦੇ ਹਨ। ਉਨ੍ਹਾਂ ਸਰਕਾਰ ਨੂੰ ਸਲਾਹ ਦਿਤੀ ਕਿ ਕੋਈ ਅਜਿਹਾ ਕੰਮ ਨਾ ਕਰੋ ਜਿਸ ਨਾਲ ਹੱਥ ਨਾਲ ਦਿਤੀਆਂ ਮੂੰਹ ਨਾਲ ਖੋਲਣੀਆਂ ਪੈਣ। ਉਨ੍ਹਾਂ ਕਿਸਾਨ ਸੰਘਰਸ ਮੋਰਚਾ ਫੰਡ ਲਈ ਨਕਦ ਰਾਸ਼ੀ ਅਤੇ ਫਲ ਫਰੂਟ ਅਤੇ ਸੁਕੇ ਮੇਵੇ ਵੀ ਭੇਟ ਕੀਤੇ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਤਾ। ਉਨ੍ਹਾਂ ਕਿਹਾ ਕਿ ਕਿਸਾਨ ਨੇਤਾਡੱਲੇਵਾਲ ਦੀ ਜਾਨ ਬਹੁਤ ਕੀਮਤੀ ਹੈ। ਉਨ੍ਹਾਂ ਦੀ ਸੇਹਤ ਠੀਕ ਨਹੀਂ, ਸਰਕਾਰਾਂ ਕਿਸਾਨਾਂ ਦੇਹੌਸਲਿਆਂ ਦੀ ਪਰਖ ਨਾ ਕਰਨ, ਨਿਹੰਗ ਸਿੰਘ ਦਲ ਪੰਥ ਕਿਸਾਨ ਵਰਗ ਨਾਲ ਡੱਟ ਕੇ ਖੜ੍ਹੇ ਹਨ। ਉਨ੍ਹਾਂ ਡੱਲੇਵਾਲ ਦੀਸੇਹਤਯਾਬੀ ਅਤੇ ਕਿਸਾਨ ਸੰਘਰਸ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਇਸ ਮੌਕੇ ਬਾਬਾ ਜੱਸਾ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ, ਬਾਬਾ ਰਣਜੋਤ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਸੁਖਵਿੰਦਰ ਸਿੰਘ ਮੋਰ, ਬਾਬਾ ਪਰਮਜੀਤ ਸਿੰਘ ਮਹਾਕਾਲ, ਬਾਬਾ ਗੁਰਸ਼ੇਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਲਛਮਣ ਸਿੰਘ, ਬਾਬਾ ਗੁਰਮੁਖ ਸਿੰਘ ਅਤੇ ਬਲਦੇਵ ਸਿੰਘ ਸਿਰਸਾ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਪ੍ਰੈਸ ਕਾਨਫੰਰਸ ਨੂੰ ਸੰਬੋਧਨ ਕਰਦੇ ਹੋਏ ਬਾਬਾ ਬਲਬੀਰ ਸਿੰਘ 96 ਕਰੋੜੀ, ਨਾਲ ਬਾਬਾ ਜੋਗਾ ਸਿੰਘ, ਬਾਬਾ ਮਨਮੋਹਨ ਸਿੰਘ ਬਾਰਸ, ਬਾਬਾ ਜੱਸਾ ਸਿੰਘ, ਬਲਦੇਵ ਸਿੰਘ ਸਿਰਸਾ ਅਤੇ ਹੋਰ।
ਫ਼ੋਟੋ ਕੈਪਸਨ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਗਲਬਾਤ ਕਰਦੇ ਹੋਏ ਬਾਬਾ ਬਲਬੀਰ ਸਿੰਘ 96 ਕਰੋੜੀ।
ਪੱਤਰਕਾਰ ਅਜੇ ਕੁਮਾਰ ਅਮਲੋਹ