ਪ੍ਰੈਸ ਨੋਟ ਮੁਕਦਮਾ ਨੰਬਰ 138 ਮਿਤੀ 30-12-2024 ਜੁਰਮ 223 BNS, ਥਾਣਾ ਈ ਡਵਿਜ਼ਨ ਅੰਮ੍ਰਿਤਸਰ। ਗ੍ਰਿਫ਼ਤਾਰ ਦੋਸ਼ੀ ਵਿਨੋਦ ਪੁੱਤਰ ਸੁਰਿੰਦਰ ਕੁਮਾਰ ਵਾਸੀ ਬਾਜ਼ਾਰ ਕਸੇਰੀਆਂ ਅੰਮ੍ਰਿਤਸਰ ਬਰਾਮਦਗੀ:- 50 ਗੱਟੂ ਚਾਈਨਾ ਡੋਰ ਮੁੱਖ ਅਫਸਰ ਥਾਣਾ ਈ ਡਵਿਜ਼ਨ ਇੰਸਪੈਕਟਰ ਹਰਸੰਦੀਪ ਸਿੰਘ ਦੀ ਨਿਗਰਾਨੀ ਹੇਠ ਏਐਸਆਈ ਰਾਜੂ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇਲਾਕਾ ਦੀ ਗਸਤ ਦੌਰਾਨ ਮਿਲੀ ਸੂਚਨਾ ਦੇ ਅਧਾਰ ਤੇ ਇੱਕ ਵਿਅਕਤੀ ਵਿਨੋਦ ਪੁੱਤਰ ਸੁਰਿੰਦਰ ਕੁਮਾਰ ਵਾਸੀ ਬਾਜ਼ਾਰ ਕਸੇਰੀਆਂ ਅੰਮ੍ਰਿਤਸਰ ਨੂੰ ਬਾਜ਼ਾਰ ਕਸੇਰੀਆਂ ਤੋਂ ਕਾਬੂ ਕਰਕੇ ਇਸ ਪਾਸੋਂ 50 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਗਏ।