ਚੇਅਰਮੈਨ ਗੁਰਵਿੰਦਰ ਸਿੰਘ ਢਿਲੋ ਨੇ ਡੂੰਘੇ ਟੋਏ ਬੰਦ ਕਰਵਾਉਂਣ ਦਾ ਕਾਰਜ ਸੁਰੂ ਕੀਤਾ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)

 

ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਭੱਟੀ ਰੋਡ ‘ਤੇ ਡੂੰਘੇ ਟੋਏ ਆਪ ਬੰਦ ਕਰਵਾਉਣ ਦਾ ਬੀੜਾ ਚੁੱਕਿਆ। ਸ੍ਰੀ ਢਿਲੋ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਭਾ ਦੌਰਾਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰੰ ਜਾਣ ਵਾਲੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਲਈ ਗਰਾਂਟ ਆਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੋੜ ਮੇਲ ਤੋਂ ਪਹਿਲਾਂ ਸਾਰੀਆਂ ਸੜਕਾਂ ਦੀ ਰਿਪੇਅਰ ਅਤੇ ਪੈਚ ਵਰਕ ਕੀਤਾ ਜਾਵੇ ਪਰ ਦੁਖ ਦੀ ਗੱਲ ਹੈ ਕਿ ਅਧਿਕਾਰੀਆਂ ਨੇ ਮੁੱਖ ਮੰਤਰੀ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕੀਤੀ ਜਿਸ ਦੀ ਜਾਂਚ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਦਿੱਲੀ ਵੋਟਾਂ ਤੋਂ ਬਾਅਦ ਇਸ ਸੰਬੰਧੀ ਲਿਖਤੀ ਤੌਰ ‘ਤੇ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਣਗੇ ਅਤੇ ਇਸ ਮਾਮਲੇ ਦੀ ਜਾਂਚ ਦੀ ਮੰਗ ਕਰਨਗੇ ਕਿ ਇਹ ਪੈਸਾ ਕਿਥੇ ਗਿਆ। ਉਨ੍ਹਾਂ ਕਿਹਾ ਕਿ ਭੱਟੀ ਰੋਡ ਤੋਂ ਲੰਘਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਦੀ ਤਕਲੀਫ਼ ਨੂੰ ਸਮਝਦੇ ਹੋਏ ਡੂੰਘੇ ਡੂੰਘੇ ਪਏ ਟੋਇਆਂ ਨੂੰ ਆਰਜੀ ਤੌਰ ਤੇ ਭਰਨ ਲਈ ਉਪਰਾਲਾ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਲਬੀਰ ਸਿੰਘ ਸੋਢੀ, ਬਲਜਿੰਦਰ ਸਿੰਘ ਗੋਲਾ, ਨਿਰਮਲ ਸਿੰਘ ਸੀੜਾ, ਗੁਰਚਰਨ ਸਿੰਘ ਬਲੱਗਣ ਅਤੇ ਵਿੱਕੀ ਤਰਖਾਣ ਮਾਜਰਾ ਆਦਿ ਮੌਜੂਦ ਸਨ।

 

*ਫੋਟੋ ਕੈਪਸ਼ਨ: ਭੱਟੀ ਰੋਡ ਸਰਹਿੰਦ ਵਿਖੇ ਡੂੰਘੇ ਟੋਇਆਂ ਨੂੰ ਭਰਵਾਉਣ ਦਾ ਕੰਮ ਸੁਰੂ ਕਰਵਾਉਂਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਹੋਰ।*

Leave a Comment