
ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)
ਪ੍ਰਸਿੱਧ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਤੋਂ ਪ੍ਰਯਾਗਰਾਜ ਤੀਰਥ ਇਸ਼ਨਾਨ ਲਈ ਸਮਾਜ ਸੇਵਿਕਾ ਨਵਿਤਾ ਵਰਮਾ ਦੀ ਅਗਵਾਈ ਹੇਠ ਬੱਸ ਰਵਾਨਾ ਹੋਈ, ਜਿਸ ਨੂੰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਨਾਰੀਅਲ ਤੋੜ ਕੇ ਰਵਾਨਾ ਕਰਦੇ ਹੋਏ ਕਿਹਾ ਕਿ ਤੀਰਥ ਅਸਥਾਨ ‘ਤੇ ਜਾਣਾ ਅਤੇ ਸੰਗਤਾਂ ਨੂੰ ਲੈ ਕੇ ਜਾਣਾ ਵੱਡਾ ਪੁੰਨ ਦਾ ਕੰਮ ਹੈ। ਉਨ੍ਹਾਂ ਪ੍ਰਯਾਗਰਾਜ ਵਿਖੇ ਚਲ ਰਹੇ ਮਹਾ ਕੁੰਭ ਵਿਖੇ ਇਸ਼ਨਾਨ ਕਰਨ ਜਾ ਰਹੇ ਯਾਤਰੀਆਂ ਨੂੰ ਸ਼ੁਭ ਕਾਮਨਾ ਦਿੱਤੀਆਂ। ਇਸ ਮੌਕੇ ਰਣਵੀਰ ਸਿੰਘ ਸਮਾਣਾ, ਜੱਸੜਾ ਦੇ ਸਰਪੰਚ ਰਾਜੂ, ਅਮਰੀਕ ਸਿੰਘ ਜੱਸੜ, ਮੋਹਨ ਲਾਲ, ਮੋਨਿਕਾ ਬਾਂਸਲ, ਨੀਲਮ ਜਯੋਤੀ, ਰਾਜਿੰਦਰ ਕੌਰ ਬਬਲੀ, ਸਸ਼ੀ ਗਰਗ, ਮਨਜੀਤ ਸ਼ਰਮਾ, ਮਿਨਾਲ ਗੁਪਤਾ, ਵਿਜੇਤਾ ਰਾਣੀ, ਸਾਰਾ ਰਾਣੀ, ਸੋਨੀ ਕੁਮਾਰ ਅਤੇ ਮੁਕੇਸ਼ ਘਈ ਆਦਿ ਮੌਜੂਦ ਸਨ ।
*ਫੋਟੋ ਕੈਪਸਨ: ਪ੍ਰਯਾਗਰਾਜ ਲਈ ਬੱਸ ਰਵਾਨਾ ਕਰਦੇ ਹੋਏ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਹੋਰ।*