
ਫਰਵਰੀ 16 (ਜਗਜੀਤ ਸਿੰਘ)ਭਾਰਤੀ ਜਨਤਾ ਪਾਰਟੀ ਵੱਲੋਂ ਸੰਗਠਨ ਦੀ ਮਜਬੂਤੀ ਦੇ ਲਈ ਪੰਜਾਬ ਅੰਦਰ ਲਗਾਤਾਰ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੈਠਕਾਂ ਚੱਲ ਰਹੀਆਂ ਹਨ, ਉੱਥੇ ਹੀ ਭਾਰਤੀ ਜਨਤਾ ਪਾਰਟੀ ਹਲਕਾ ਬਸੀ ਪਠਾਣਾ ਦੇ ਮੁੱਖ ਸੇਵਾਦਾਰ ਅਤੇ ਪੰਜਾਬ ਦੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਵੱਲੋਂ ਮੰਡਲ ਚੂਨੀ ਕਲਾਂ ਦੇ ਵਿੱਚ ਸੰਗਠਨ ਦੀ ਮਜਬੂਤੀ ਅਤੇ ਮੈਂਬਰਸ਼ਿਪ ਭਰਤੀ ਨੂੰ ਲੈ ਕੇ ਵਿਸ਼ੇਸ਼ ਬੈਠਕ ਕੀਤੀ ਗਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਮੰਤਰੀ ਡਾ. ਹਰਬੰਸ ਲਾਲ ਅਤੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਚੋਣ ਕੋ-ਇੰਚਾਰਜ ਪ੍ਰਦੀਪ ਗਰਗ ਨੇ ਵਿਸ਼ੇਸ਼ ਤੌਰ ‘ਤੇ ਸਿਰਕਤ ਕੀਤੀ । ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਨਵੇਂ ਲੋਕਾਂ ੍ਯ ਭਾਰਤੀ ਜਨਤਾ ਪਾਰਟੀ ਦੇ ਨਾਲ ਜੋੜਿਆ ਜਾ ਰਿਹਾ ਹੈ ਅਤੇ ਲਗਾਤਾਰ ਵਿਧਾਨ ਸਭਾ ਖੇਤਰ ਦੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ । ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਬਸੀ ਪਠਾਣਾ ਨੂੰ ਪੰਜਾਬ ਦੇ ਅੰਦਰ ਅਵੱਲ ਸਥਾਨ ‘ਤੇ ਲਿਆਂਦਾ ਜਾਵੇਗਾ ਤਾਂ ਜੋ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੀ ਆਉਣ ਵਾਲੀ 2027 ਦੀਆਂ ਚੋਣਾਂ ਦੇ ਵਿੱਚ ਪਾਰਟੀ ਦੀ ਮਜਬੂਤ ਸਰਕਾਰ ਪੰਜਾਬ ਦੇ ਅੰਦਰ ਬਣਾਈ ਜਾ ਸਕੇ । ਸ੍ਰੀ ਸਿੱਧੂਪੁਰ ਨੇ ਬਲਾਕ ਚੂਨੀ ਦੇ ਸੀਨੀਅਰ ਆਗੂ ਰਾਹੁਲ ਕਪੂਰ ਅਤੇ ਮਨੀ ਮਹਿਤਾ ਯੂਥ ਆਗੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਘੱਟ ਸਮੇਂ ਦੇ ਵਿੱਚ ਇੱਕ ਵੱਡੀ ਮੀਟਿੰਗ ਕਰਵਾ ਕੇ ਭਾਰਤੀ ਜਨਤਾ ਪਾਰਟੀ ਨੂੰ ਹਰ ਇੱਕ ਪਿੰਡ ਅਤੇ ਹਰ ਇੱਕ ਖੇਤਰ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਅਹੁਦੇਦਾਰ ਸ਼ਾਮਿਲ ਸਨ ਜਿਨ੍ਹਾਂ ਵਿੱਚ ਕੁਲਦੀਪ ਸਹੋਤਾ, ਮੋਹਣ ਸਿੰਘ, ਪਤਵੰਤ ਸਿੰਘ ਕਲੋੜ, ਮਨਦੀਪ ਸਿੰਘ ਗਡਹੇੜਾ, ਪ੍ਰਭਜੋਤ ਚੂਨੀ, ਸੇਵਾ ਰਾਮ, ਕਸ਼ਮੀਰਾ ਲਾਲ ਮਹਿਦੂਦਪੁਰ, ਬਾਬੂ ਸਿੰਘ ਡਡਿਆਣਾ, ਅਮਰਜੀਤ ਸਿੰਘ ਹਰਦੇਵ ਸਿੰਘ ਚੂਨੀ, ਜਸਵਿੰਦਰ ਸਿੰਘ ਦਾਦੂ ਮਾਜਰਾ, ਗੁਰਪ੍ਰੀਤ ਸਿੰਘ ਗੜੋਲੀਆਂ, ਦਰਬਾਰਾ ਸਿੰਘ ਰੈਲੀ, ਯੂਥ ਆਗੂ ਮਨੀ ਮਹਿਤਾ, ਰਾਹੁਲ ਕਪੂਰ ਚੂਨੀ, ਮਹਿੰਦਰ ਸਿੰਘ ਫਤਿਹਪੁਰ ਰਾਈਆਂ, ਰਜਿੰਦਰ ਸਿੰਘ ਸ਼ਹੀਦਗੜ, ਸੁਰਿੰਦਰ ਸਿੰਘ ਸੈਪਲੀ, ਲੰਬੜਦਾਰ ਬਲਦੇਵ ਸਿੰਘ, ਹਰਮਨ ਸਿੰਘ ਖੇੜਾ ਅਤੇ ਜਰਨੈਲ ਸਿੰਘ ਸਿਰਕੱਪੜਾ ਆਦਿ ਸਾਮਲ ਸਨ।
*ਫੋਟੋ ਕੈਪਸ਼ਨ: ਸਾਬਕਾ ਮੰਤਰੀ ਡਾ. ਹਰਬੰਸ ਲਾਲ ਅਤੇ ਕੁਲਦੀਪ ਸਿੰਘ ਸਿੱਧੂਪੁਰ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।*