ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਟਰਾਂਸਪੋਰਟ ਵਿਭਾਗ ਦੇ ਜਿਲ੍ਹਾ ਅਤੇ ਤਹਿਸੀਲ ਪੱਧਰੀ ਦਫਤਰੀ ਕੰਮਕਾਰ ਠੱਪ ਹੋਣ ਕਾਰਣ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਦਫਤਰਾਂ ਵਿੱਚ ਜੋ ਪਿਛਲੇ ਸਮੇਂ ਪ੍ਰਾਈਵੇਟ ਕੰਪਨੀ ਲਾਈਸੈਂਸ ਅਤੇ ਰਜਿਸਟਰੇਸ਼ਨ ਕਾਪੀ ਦੀ ਪ੍ਰਿੰਟਿੰਗ ਦਾ ਕੰਮ ਕਰਦੀ ਸੀ ਉਹ ਆਪਣਾ ਸਮਾਂ ਪੂਰਾ ਹੋਣ ਕਾਰਣ ਕੰਮ ਬੰਦ ਕਰ ਚੁਕੀ ਹੈ ਅਤੇ ਪਿਛਲੇ ਦੋ ਮਹੀਨਿਆਂ ਤੋਂ ਪ੍ਰਿੰਟਿੰਗ ਦਾ ਕੰਮ ਬੰਦ ਹੋਣ ਕਰਕੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਕੰਮਾਂ ਕਾਰਾਂ ਲਈ ਲੋਕ ਦਫਤਰਾਂ ਵਿੱਚ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਨਵੇਂ ਲਾਈਸੈਂਸ ਧਾਰਕਾਂ ਦੀ ਨਾ ਫੋਟੋ ਹੋ ਰਹੀ ਹੈ,ਨਾ ਹੀ ਟੈਸਟ ਹੋ ਰਹੇ ਹਨ ਅਤੇ ਨਾ ਹੀ ਪ੍ਰਿੰਟਿੰਗ ਹੋ ਕੇ ਲਾਈਸਂਸ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਹਨਾਂ ਦੀ 15 ਸਾਲ ਮਿਆਦ ਪੁਰੀ ਹੋਣ ‘ਤੇ ਪਾਸਿੰਗ ਹੋਣੀ ਹੈ, ਉਨ੍ਹਾਂ ਦੀ ਸਰਕਾਰ ਦੀ ਅਣਗਹਿਲੀ ਕਰਕੇ ਰਜਿਸਟਰੇਸ਼ਨ ਕਾਪੀ ਪ੍ਰਿੰਟਿੰਗ ਨਾ ਹੋਣ ਕਰਕੇ ਪਾਸਿੰਗ ਦੀ ਫ਼ੀਸ ਨਹੀਂ ਭਰੀ ਜਾ ਰਹੀ ਜਿਸ ਕਾਰਣ ਦੋ ਪਹੀਆਂ ਪਾਹਨ ਨੂੰ 300 ਰੁਪਏ ਪ੍ਰਤੀ ਮਹੀਨਾ ਅਤੇ 4 ਪਹੀਆ ਵਾਹਨ ਨੂੰ ਮਿਆਦ ਪੂਰੀ ਹੋਣ ਤੇ ਪਾਸਿੰਗ ਹੋਣੀ ਹੈ। ਉਨਾਂ ਦੀ ਸਰਕਾਰ ਦੀ ਅਣਗਹਿਲੀ ਕਰਕੇ ਰਜਿਸਟਰੇਸ਼ਨ ਕਾਪੀ ਪ੍ਰਿੰਟਿੰਗ ਨਾ ਹੋਣ ਕਰਕੇ ਪਾਸਿੰਗ ਦੀ ਫੀਸ ਨਹੀਂ ਭਰੀ ਜਾ ਰਹੀ ਜਿਸ ਕਾਰਨ ਦੋ ਪਹੀਆ ਵਾਹਨ ਨੂੰ 300 ਰੁਪਏ ਪ੍ਰਤੀ ਮਹੀਨਾ, ਚਾਰ ਪਹੀਆ ਵਾਹਨ ਨੂੰ 500 ਰੁਪਏ ਪ੍ਰਤੀ ਮਹੀਨਾ ਜੁਰਮਾਨਾ ਲਗ ਰਿਹਾ ਹੈ ਅਤੇ ਚਾਰ ਪਹੀਆ ਵਾਹਨ ਪਾਸਿੰਗ ਫ਼ੀਸ ਵਿਚ ਸਤੰਬਰ ਮਹੀਨੇ ਵਿਚ ਪ੍ਰਤੀ ਮਹੀਨੇ ਦਾ ਜੁਰਮਾਨਾ ਲਗ ਰਿਹਾ ਹੈ। ਸਰਕਾਰ ਨੇ ਸਤੰਬਰ ਵਿਚ ਫ਼ੀਸ ਵਿਚ 5 ਹਜ਼ਾਰ ਰੁਪਏ ਦਾ ਹੋਰ ਵਾਧਾ ਕਰ ਦਿਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਹਨਾਂ ਦੀ ਰਜਿਸਟਰੇਸ਼ਨ ਆਨਲਾਈਨ ਨਾ ਹੋਣ ਕਰਕੇ ਬੈਕਲੋਕ ਖੜ੍ਹਾ ਹੈ ਉਹ ਵਾਹਨ ਨਾ ਟਰਾਂਸਫ਼ਰ ਅਤੇ ਨਾਹੀ ਰੈਨੀਓ ਹੁੰਦੇ ਹਨ ਅਤੇ ਨਾ ਹੀ ਨੰਬਰ ਪਲੇਟਾਂ ਲਗਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਤੰਬਰ 2024 ਵਿਚ ਨਵੇ ਟੈਕਸ ਜਿਵੇ 1500 ਸੀਸੀ ਤੱਕ ਪੈਟਰੋਲ ਚਾਰ ਪਹੀਆ ਵਾਹਨ ਨੂੰ 3 ਹਜ਼ਾਰ ਰੁਪਏ, ਡੀਜ਼ਲ ਨੂੰ4 ਹਜ਼ਾਰ ਰੁਪਏ, 1500 ਸੀਸੀ ਤੋਂ ਉਪਰ ਪੈਟਰੋਲ ਨੂੰ 4 ਹਜ਼ਾਰ ਅਤੇ ਡੀਜ਼ਲ ਨੂੰ 6 ਹਜ਼ਾਰ ਰੁਪਏ ਦਾ ਟੈਕਸ ਲਗਾ ਕੇ ਲੋਕਾਂ ‘ਤੇ ਵਾਧੂ ਬੋਝ ਪਾਇਆ ਹੈ ਜਦੋ ਕਿ ਫੈਸੀ ਨੰਬਰਾਂ ਦੀ ਨਵੰਬਰ 2024 ਤੋਂ ਬੋਲੀ ਬੰਦ ਹੈ ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਫੈਸੀ ਨੰਬਰ ਲਏ ਹਨ ਉਨ੍ਹਾਂ ਤੋਂ ਵੀ ਹੋਰ ਟੈਕਸ ਦੀ ਵਿਭਾਗ ਵਲੋਂ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ੋਰ ਵੀਲਰ ਦੀ ਪਾਸਿੰਗ ਫ਼ੀਸ ਵਿਚ ਸਤੰਬਰ ਮਹੀਨੇ ਵਿਚ 5 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਟਰਾਂਸਪੋਰਟ ਵਿਭਾਗ ਦੇ ਠੱਪ ਪਏ ਕੰਮ ਦਫ਼ਤਰਾਂ ਵਿਚ ਤੁਰੰਤ ਸੁਰੂ ਕਰਵਾਏ ਜਾਣ ਤਾਂ ਜੋਂ ਲੋਕਾਂ ਨੂੰ ਖੱਜਲਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਫ਼ੀਸਾਂ ਵਿਚ ਕੀਤਾ ਵਾਧਾ ਵੀ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਗਗਨਦੀਪ ਸਿੰਘ ਅਤੇ ਜਸ਼ਨਦੀਪ ਸਿੰਘ ਵੀ ਹਾਜ਼ਰ ਸਨ।
*ਕੀ ਕਹਿੰਦੇ ਹਨ ਖੇਤਰੀ ਟਰਾਂਸਪੋਰਟ ਅਫ਼ਸਰ:*
ਇਸ ਸਬੰਧੀ ਖੇਤਰੀ ਟਰਾਂਸਪੋਰਟ ਅਫ਼ਸਰ ਪ੍ਰਦੀਪ ਸਿੰਘ ਢਿਲੋ ਨੇ ਦਸਿਆ ਕਿ ਡਰਾਇਵਿੰਗ ਲਾਇੰਸਸ, ਆਰਸੀ ਅਤੇ ਵਾਹਨ ਚਲਾਨ ਸਬੰਧੀ ਟੈਸਟ ਉਪਰੰਤ ਫ਼ੋਟੋ ਦਾ ਕੰਮ ਪਹਿਲਾ ਸਰਕਾਰ ਵਲੋਂ ਸਮਾਰਟ ਚਿਪ ਨਾਮ ਦੀ ਕੰਪਨੀ ਨੂੰ ਦਿਤਾ ਸੀ ਜਿਸ ਦਾ ਦਸੰਬਰ 2024 ਵਿੱਚ ਇਕਰਾਰ ਖਤਮ ਹੋ ਗਿਆ ਹੈ ਅਤੇ ਹੁਣ ਸਰਕਾਰ ਵੱਲੋਂ ਐਮ ਚਿਪ ਨਾਮ ਦੀ ਕੰਪਨੀ ਨੂੰ ਟੈਂਡਰ ਅਲਾਟ ਕੀਤਾ ਹੈ। ਇਹ ਕੰਪਨੀ ਛੇਤੀ ਹੀ ਕੰਮ ਸ਼ੁਰੂ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਪੁਰਾਣੀ ਕੰਪਨੀ ਦਾ ਟੈਂਡਰ ਖਤਮ ਹੋਣ ਕਾਰਨ ਜਿਹੜੇ ਕੰਮ ਪੈਂਡਿੰਗ ਹਨ ਉਨ੍ਹਾਂ ਦਾ ਵੀ ਛੇਤੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ।
*ਫ਼ੋਟੋ ਕੈਪਸਨ: ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਅਤੇ ਹੋਰ ਗਲਬਾਤ ਕਰਦੇ ਹੋਏ।*
*ਫ਼ੋਟੋ ਕੈਪਸਨ: ਖੇਤਰੀ ਟਰਾਂਸਪੋਰਟ ਅਫ਼ਸਰ ਪ੍ਰਦੀਪ ਸਿੰਘ ਢਿਲੋ।*