ITN National

इंडियन टीवी न्यूज

Advertisement

ਪੰਥਕ ਸੰਸਥਾਵਾਂ ਵਿੱਚ ਆਏ ਸੰਕਟ ਦਾ ਹੱਲ ਤੁਰੰਤ ਹੋਵੇ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

```

ਕਿਹਾ: 2 ਦਸੰਬਰ ਵਾਲੇ ਹੁਕਮ ਤੇ ਇਨਬਿਨ ਅਮਲ ਹੋਣਾ ਚਾਹੀਦਾ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)

ਪੰਥਕ ਸੰਸਥਾਵਾਂ ਵਿੱਚ ਆਏ ਸੰਕਟ ਦਾ ਨਿਪਟਾਰਾ ਜਲਦ ਹੋਣਾ ਚਾਹੀਦਾ ਹੈ, ਜਿਨ੍ਹਾਂ ਲੰਮਾਂ ਸਮਾਂ ਇਹ ਮਾਮਲੇ ਲਟਕਣਗੇ ਉਨ੍ਹਾਂ ਹੀ ਧਰਮ ਸੰਕਟ ਵਧਦਾ ਜਾਵੇਗਾ। ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦ੍ਰਿੜਤਾ ਨਿਰਪੱਖਤਾ ‘ਤੇ ਸੂਰਮਗਤੀ ਨਾਲ 2 ਦਸੰਬਰ 2024 ਨੂੰ ਲਏ ਫੈਸਲੇ ਅਨੁਸਾਰ ਹੀ ਤੁਰੰਤ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਸਾਰੇ ਧੜਿਆਂ ਦੇ ਮੁਖੀ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਹੋਏ ਹੁਕਮ ਅੱਗੇ ਹਾਊਮੇ, ਹੰਕਾਰ ਨੂੰ ਤਿਆਗ ਕੇ ਅਤੇ ਨਿਮਰਤਾ ਸਹਿਤ ਸਿਰ ਝੁੱਕਾ ਕੇ ਕੌਮੀ ਸੇਵਾ ਵਿੱਚ ਹਿੱਸਾ ਪਾਉਣ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਅਤੇ ਆਨ ਸ਼ਾਨ ਮਰਯਾਦਾ, ਉਚੀਆਂ ਸੁੱਚੀਆਂ ਰਹੁਰੀਤਾਂ ਖਾਸ ਕਰ ਸਿੱਖ ਸਿਧਾਤਾਂ ‘ਤੇ ਹੁਕਮ ਸੰਦੇਸ਼ ਅੱਗੇ ਕੋਈ ਵੀ ਪਾਰਟੀ ਸੰਸਥਾ ਵੱਡੀ ਜਾਂ ਉਚੇਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜਿਹੜਾ ਵੀ ਧੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੋਂ ਮੁਨਕਰ ਹੁੰਦਾ ਹੈ ਉਸ ਨੂੰ ਮੁਖ ਧਾਰਾ ਵਿੱਚ ਰਹਿਣ ਦਾ ਵੀ ਕੋਈ ਹੱਕ ਨਹੀਂ। ਉਨ੍ਹਾਂ ਵਿਰੁੱਧ ਸਖ਼ਤ ਪੰਥਕ ਰਹੁਰੀਤਾਂ ਅਨੁਸਾਰ ਐਕਸ਼ਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਸਦੀਵੀ ਤੌਰ ਤੇ ਕਾਇਮ ਰੱਖਣ ਲਈ ਜਥੇਦਾਰ ਸਾਹਿਬ ਨੂੰ 2 ਦਸਬੰਰ ਵਾਲੇ ਹੁਕਮ ‘ਤੇ ਇਨਬਿਨ ਅਮਲ ਕਰਵਾਉਣਾ ਚਾਹੀਦਾ ਹੈ।

*ਫੋਟੋ ਕੈਪਸ਼ਨ: ਨਿਹੰਗ ਮੁੱਖੀ ਬਾਬਾ ਬਲਬੀਰ ਸਿੰਘ*

Leave a Reply

Your email address will not be published. Required fields are marked *